ਸਿੱਧੂ ਮੂਸੇਵਾਲਾ ‌ਦੀ ਅੰਤਿਮ ਅਰਦਾਸ 8 ਜੂਨ ਨੂੰ

ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਉਸ ਦੇ ਫੁੱਲ ਚੁਗੇ ਗਏ ਅਤੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲਈ ਪਰਿਵਾਰ ਕੀਰਤਪੁਰ ਸਾਹਿਬ ਪਾ ਦਿੱਤੇ ਗਏ । ਫੁੱਲ ਚੁਗਣ ਦੌਰਾਨ ਸਿੱਧੂ ਮੂਸੇਵਾਲਾ ‌ਦੇ ਮਾਂ ਨੇ ਭਾਵੁਕ ਹੋ ਕੇ ਉੱਚੀ ਉੱਚੀ ਧਾਹਾਂ ਮਾਰਦੇ ਹੋਏ ਕਿਹਾ ਕਿ ‘ਮੇਰੇ ਛੇ ਫੁੱਟ ਦੇ ਗੱਭਰੂ ਪੁੱਤ ਨੂੰ ਰਾਖ ਬਣਾਕੇ ਰੱਖ ਦਿੱਤਾ, ਤੁਸੀਂ ਵੀ ਜਹਾਨੋਂ ਪੁੱਟੇ ਜਾਓ।’ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਦੁਸ਼ਮਣਾਂ ਨੂੰ ਵਧੀਆ ਨੀਂਦ ਆ ਜਾਵੇਗੀ। ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਆਪਣੇ ਪੁੱਤਾਂ ਨੂੰ ਮਸ਼ਹੂਰ ਨਾ ਬਣਾਇਓ। ਸਾਡੇ ਪੁੱਤ ਨੂੰ ਮਸ਼ਹੂਰੀ ਨੇ ਖਾ ਲਿਆ, ਅਸੀਂ ਇਥੋਂ ਤੱਕ ਮਿਹਨਤ ਮਜ਼ਦੂਰੀ ਕਰਕੇ ਪੁੱਜੇ ਸੀ। ਫੁੱਲ ਚੁਗਣ ਦੀ ਰਸਮ ਤੋਂ ਮਗਰੋਂ ਪਰਿਵਾਰ ਵੱਲੋਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ ਹਨ।8 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਵੇਗੀ।

Total Views: 393 ,
Real Estate