ਡੇਰਾ ਮੁਖੀ ਨੂੰ ਸਜਾ ਤੋਂ ਬਾਅਦ ਹੋਏ ਦੰਗਿਆਂ ‘ਚ 1 ਅਰਬ ਤੋਂ ਵੱਧ ਦਾ ਹੋਇਆ ਸੀ ਨੁਕਸਾਨ !

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਸਮੇਤ ਪੂਰੇ ਹਰਿਆਣਾ ਵਿੱਚ ਹੋਏ ਦੰਗਿਆਂ ਵਿੱਚ ਕੁੱਲ ਇੱਕ ਅਰਬ 18 ਕਰੋੜ 96 ਲੱਖ 34 ਹਜ਼ਾਰ 859 ਰੁਪਏ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਹਰਿਆਣਾ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ। ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ‘ਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ 216 ਦਾਅਵੇ ਸਰਕਾਰ ਕੋਲ ਆਏ ਹਨ, ਜਿਨ੍ਹਾਂ ‘ਚੋਂ ਪੰਚਕੂਲਾ ਤੋਂ 123, ਸਿਰਸਾ ਤੋਂ 70, ਕੈਥਲ ਤੋਂ 17, ਪਾਣੀਪਤ ਤੋਂ 4 ਅਤੇ ਫਰੀਦਾਬਾਦ ਤੇ ਸੋਨੀਪਤ ਤੋਂ 1-1 ਦਾਅਵੇ ਆਏ ਹਨ । ਇਨ੍ਹਾਂ ਤੋਂ ਇਲਾਵਾ ਮਾਲੀਏ ਦੇ ਨੁਕਸਾਨ ਦੇ 87 ਅਤੇ ਸੇਵਾਵਾਂ ਦੇਣ ਦੇ 67 ਦਾਅਵੇ ਪ੍ਰਾਪਤ ਹੋਏ ਹਨ। ਜਿੱਥੋਂ ਤੱਕ ਜਨਤਕ ਅਤੇ ਨਿੱਜੀ ਜਾਇਦਾਦਾਂ ਨੂੰ ਹੋਏ ਨੁਕਸਾਨ ਦਾ ਸਬੰਧ ਹੈ, ਪੰਚਕੂਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 10,48,01,283 ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਨਿੱਜੀ ਜਾਇਦਾਦ ਦਾ 10,10,56,387 ਕਰੋੜ ਰੁਪਏ ਅਤੇ ਜਨਤਕ ਸੰਪਤੀ ਨੂੰ ਹੋਏ ਨੁਕਸਾਨ ਲਈ 37,44,896 ਰੁਪਏ ਸ਼ਾਮਲ ਹਨ। ਸਿਰਸਾ ਜ਼ਿਲ੍ਹੇ ਵਿੱਚ ਜਿੱਥੇ ਡੇਰੇ ਦਾ ਹੈੱਡਕੁਆਰਟਰ ਹੈ, ਵਿੱਚ ਕਰੀਬ 13 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਰਿਆਣਾ ਸਰਕਾਰ ਨੇ 2018 ਵਿਚ ਹਾਈਕੋਰਟ ਨੂੰ ਲਗਭਗ ਇਹੀ ਜਾਣਕਾਰੀ ਦਿੱਤੀ ਸੀ। ਪਰ ਮੰਗਲਵਾਰ ਨੂੰ ਸਰਕਾਰ ਨੇ ਹੁਣ ਹਾਈ ਕੋਰਟ ਨੂੰ ਜਾਇਦਾਦ ਨੂੰ ਹੋਏ ਨੁਕਸਾਨ ਦੇ ਦਾਅਵਿਆਂ ਦੀ ਜਾਣਕਾਰੀ ਦਿੱਤੀ ਹੈ।

 

Total Views: 344 ,
Real Estate