
ਅਮਰੀਕੀ ਲੇਖਿਕਾ ਨੈਨਸੀ ਕ੍ਰੈਂਪਟਨ ਬਰੋਫੀ ਜਿਸਨੇ ਕੁਝ ਸਮਾਂ ਪਹਿਲਾਂ ‘ਆਪਣੇ ਪਤੀ ਨੂੰ ਕਿਵੇਂ ਮਾਰਨਾ ਹੈ’ ਨਾਂ ਦੀ ਕਿਤਾਬ ਲਿਖੀ ਸੀ। ਹੁਣ ਇਹ ਔਰਤ ਆਪਣੇ ਹੀ ਪਤੀ ਦੇ ਕਤਲ ਦਾ ਕੇਸ ਦਾ ਸਾਹਮਣਾ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਇਹ ਘਟਨਾ ਪੋਰਟਲੈਂਡ ਦੀ ਹੈ। ਉਸ ਔਰਤ ਦੇ ਪਤੀ ਦਾ ਨਾਂ ਡੈਨੀਅਲ ਬਰੋਫੀ ਸੀ। ਅਦਾਲਤ ਨੇ ਇਸ ਔਰਤ ਨੂੰ ਆਪਣੇ ਪਤੀ ਦੇ ਕਤਲ ਦੇ ਮਾਮਲੇ ਵਿੱਚ ਵੀ ਦੋਸ਼ੀ ਠਹਿਰਾਇਆ ਹੈ। ਨੈਨਸੀ ‘ਤੇ ਦੋਸ਼ ਹੈ ਕਿ ਉਸ ਨੇ 4 ਸਾਲ ਪਹਿਲਾਂ ਆਪਣੇ ਪਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਸ ਦੇ ਪਤੀ ਦੀ ਲਾਸ਼ ਪੁਲਿਸ ਨੂੰ ਜ਼ਮੀਨ ’ਤੇ ਪਈ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਕਤਲ ਤੋਂ ਅੱਧਾ ਘੰਟਾ ਪਹਿਲਾਂ ਨੈਨਸੀ ਉੱਥੇ ਮੌਜੂਦ ਸੀ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਕਈ ਰਾਜ਼ ਸਾਹਮਣੇ ਆਏ। ਖਾਸ ਗੱਲ ਇਹ ਹੈ ਕਿ ਹਾਲ ਹੀ ‘ਚ ਅਦਾਲਤ ਨੇ ਨੈਨਸੀ ਨੂੰ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਹੈ। ਪਰ ਹੁਣ ਤੱਕ ਲੇਖਿਕਾ ਨੇ ਆਪਣਾ ਜੁਰਮ ਕਬੂਲ ਨਹੀਂ ਕੀਤਾ ਹੈ। ਫਿਲਹਾਲ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ, ਜਲਦ ਹੀ ਲੇਖਿਕਾ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।



















