ਜੈਪੁਰ ਦੀ ਕੇਂਦਰੀ ਜੇਲ੍ਹ ‘ਚ ਪਾਕਿਸਤਾਨੀ ਕੈਦੀ ਦਾ ਕਤਲ ਹੋਣ ਦੀਆਂ ਖ਼ਬਰਾਂ

ਅੱਜ ਜੈਪੁਰ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪਾਕਿਸਤਾਨੀ ਕੈਦੀ ਦੇ ਕਤਲ ਦੀਆਂ ਖ਼ਬਰਾਂ ਹਨ। ਇਸ ਮ੍ਰਿਤਕ ਕੈਦੀ ਦਾ ਨਾਮ ਸ਼ਕੀਰ ਦੱਸਿਆ ਜਾ ਰਿਹਾ ਹੈ। ਇਸ ਕਤਲ ਦਾ ਕਾਰਨ ਸਪਸ਼ਟ ਨਹੀਂ ਹੋਇਆ।ਘਟਨਾ ਬਾਅਦ ਸੀਨੀਅਰ ਪੁਲਿਸ ਅਫ਼ਸਰ ਤੇ ਫੌਰੈਂਸਿਕ ਮਾਹਰਾਂ ਦੀ ਟੀਮ ਜਾਂਚ ਲਈ ਜੇਲ੍ਹ ਵਿੱਚ ਪਹੁੰਚ ਚੁੱਕੀ ਹੈ।
ਇਸ ਮਗਰੋਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਾਕਿਸਤਾਨੀ ਕੈਦੀ ਵੱਖ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਇਸ ਵੇਲੇ 35 ਪਾਕਿ ਕੈਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 20-22 ਕੈਦੀ ਕੈਦੀ ਸਜ਼ਾ ਪੂਰੀ ਹੋਣ ਮਗਰੋਂ ਵੀ ਰਿਹਾਅ ਨਹੀਂ ਹੋ ਸਕੇ। ਪਾਕਿਸਤਾਨ ਇਨ੍ਹਾਂ ਨੂੰ ਆਪਣੇ ਨਾਗਰਿਕ ਨਹੀਂ ਮੰਨਦਾ। ਇਸ ਘਟਨਾ ਨੂੰ ਸੀਆਰਪੀਐਫ ਤੇ ਹੋਏ ਹਮਲੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।

Total Views: 276 ,
Real Estate