ਵੈਸ਼ਨੋ ਦੇਵੀ ਦੀਆਂ ਪਹਾੜੀਆਂ ‘ਚ ਲੱਗੀ ਅੱਗ

ਕਟੜਾ ਵੈਸ਼ਨੋ ਦੇਵੀ ਦੇ ਤ੍ਰਿਕੁਟਾ ਪਹਾੜੀਆਂ ਨਾਲ ਲੱਗਦੀਆਂ ਪਹਾੜੀਆਂ ‘ਚ ਪਿਛਲੇ 3 ਦਿਨਾਂ ਤੋਂ ਲੱਗੀ ਭਿਆਨਕ ਅੱਗ ਦਾ ਦਾਇਰਾ ਵਧਣ ਕਾਰਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਹੈਲੀਕਾਪਟਰ ਸੇਵਾ ਨੂੰ ਰੱਦ ਕਰ ਦਿੱਤਾ ਹੈ।ਇਸ ਤੋਂ ਪਹਿਲਾਂ 1 ਮਈ ਨੂੰ ਸ਼ੰਕਰਾਚਾਰੀਆ ਪਹਾੜੀ ਨੇੜੇ ਅੱਗ ਲੱਗਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਸ ਵਾਰ ਅੱਗ ਦਾ ਵੈਸ਼ਨੋ ਦੇਵੀ ਯਾਤਰਾ ‘ਤੇ ਕੋਈ ਅਸਰ ਨਹੀਂ ਪਿਆ ਹੈ। ਪਰ ਤ੍ਰਿਕੁਟਾ ਪਹਾੜੀ ਲੜੀ ਦੇ 5 ਕਿਲੋਮੀਟਰ ਦੇ ਘੇਰੇ ਦਾ ਜੰਗਲਾਤ ਸੜ ਕੇ ਸੁਆਹ ਹੋ ਗਿਆ ਹੈ। ਕਟੜਾ ਸਥਿਤ ਤ੍ਰਿਕੁਟਾ ਪਹਾੜ ਦੇ ਜੰਗਲਾਂ ‘ਚ ਦੇਰ ਰਾਤ ਤੋਂ ਲੱਗੀ ਅੱਗ ਅਜੇ ਤੱਕ ਨਹੀਂ ਬੁਝ ਸਕੀ ਹੈ। ਅੱਗ ਇੰਨੀ ਭਿਆਨਕ ਸੀ ਕਿ ਚਾਰੇ ਪਾਸੇ ਧੂੰਆਂ ਫੈਲ ਗਿਆ।ਜੰਗਲਾਤ ਵਿਭਾਗ ਅਤੇ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਨੇ ਅੱਗ ਬੁਝਾਉਣ ਲਈ ਹਵਾਈ ਸੈਨਾ ਨੂੰ ਵੀ ਅਲਰਟ ‘ਤੇ ਰੱਖਿਆ ਹੈ। ਸੰਘਣੇ ਪਹਾੜਾਂ ‘ਚ ਤੇਜ਼ ਹਵਾਵਾਂ ਚੱਲਣ ਕਾਰਨ ਮੁਲਾਜ਼ਮਾਂ ਨੂੰ ਅੱਗ ‘ਤੇ ਕਾਬੂ ਪਾਉਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਤੋਂ ਫੈਲੇ ਧੂੰਏਂ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Total Views: 85 ,
Real Estate