ਦਿੱਲੀ ‘ਚ ਪਾਰਾ 49 ਡਿਗਰੀ ਤੋਂ ਪਾਰ ਪੁੱਜਿਆ, ਹਿਮਾਚਲ ਵਿਚ ਕਈ ਥਾਈਂ ਪਿਆ ਮੀਂਹ

ਨਵੀਂ ਦਿੱਲੀ ਦੇ ਕਈ ਇਲਾਕਿਆਂ ਤੇ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ। ਮੌਸਮ ਵਿਭਾਗ ਨੇ ਕੇਰਲਾ ਤੇ ਪੰਜ ਹੋਰ ਜ਼ਿਲ੍ਹਿਆ ਵਿਚ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਸਫਦਰਜੰਗ ਖੇਤਰ ਵਿਚ ਤਾਪਮਾਨ 45।6 ਡਿਗਰੀ ਜਦਕਿ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਖੇਤਰ ਵਿਚ ਕ੍ਰਮਵਾਰ 49।2 ਤੇ 49।1 ਡਿਗਰੀ ਸੈਲਸੀਅਸ ਰਿਹਾ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਬੀਤੇ ਕੱਲ੍ਹ ਕਈ ਥਾਈਂ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ । ਸ਼ਿਮਲਾ ਵਿਚ ਭਰਵਾਂ ਮੀਂਹ ਪਿਆ ਜਿਸ ਕਾਰਨ ਸੈਲਾਨੀਆਂ ਨੇ ਮਾਲ ਰੋਡ ’ਤੇ ਮੀਂਹ ਤੇ ਠੰਢੇ ਮੌਸਮ ਦਾ ਆਨੰਦ ਮਾਣਿਆ। ਦੂਜੇ ਪਾਸੇ ਮੌਨਸੂਨ ਬੰਗਾਲ ਦੀ ਖਾੜੀ ਵਿਚ ਪੁੱਜ ਗਿਆ ਹੈ ਜਿਸ ਦਾ ਅਸਰ ਨੇੜਲੇ ਖੇਤਰਾਂ ਵਿਚ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅੰਡੇਮਾਨ ਨਿਕੋਬਾਰ ਵਿਚ ਵੀ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਇਸੀ ਹਫਤੇ ਮੇਘਾਲਿਆ, ਉਤਰਾਖੰਡ ਤੇ ਅਸਾਮ ਵਿਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Total Views: 362 ,
Real Estate