
ਪਾਕਿਸਤਾਨ, 15 ਮਈ 2022- ਪਾਕਿਸਤਾਨ ਦੇ ਪੇਸ਼ਾਵਰ ਤੋਂ ਇਸ ਵੇਲੇ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ, ਦੋ ਸਿੱਖਾਂ ਦਾ ਅਣਪਛਾਤਿਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਵੇਂ ਸਿੱਖ ਕਈ ਸਾਲਾਂ ਤੋਂ ਪੇਸ਼ਾਵਰ ਵਿੱਚ ਦੁਕਾਨ ਚਲਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਵਲਜੀਤ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ।ਦੋਵੇਂ ਸਿੱਖਾਂ ਤੇ ਉਸ ਵੇਲੇ ਗੋਲੀਆਂ ਚਲਾਈਆਂ ਗਈਆਂ, ਜਦੋਂ ਉਹ ਦੁਕਾਨ ਵਿੱਚ ਬੈਠੇ ਸਨ। ਦੁਕਾਨਾਂ ਤੇ ਪਹਿਲਾਂ ਤਾਬੜਤੋੜ ਫਾਈਰਿੰਗ ਕੀਤੀ ਗਈ ਅਤੇ ਬਾਅਦ ਵਿੱਚ ਨਿਸ਼ਾਨਾ ਬਣਾ ਕੇ, ਦੋ ਸਿੱਖਾਂ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
Total Views: 625 ,
Real Estate
















