ਕੈਨੇਡਾ ਗਏ ਪੰਜਾਬੀ ਨੌਂਜਵਾਨ ਦੀ ਪਾਣੀ ਚ ਡੁੱਬਣ ਨਾਲ ਹੋਈ ਮੌਤ

ਬਰੈਂਪਟਨ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਨਵਕਰਿਨ ਸਿੰਘ (20) ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ ਹੈ । ਨੌਜਵਾਨ ਦੀ ਲਾਸ਼ ਸਟੀਲਜ਼ / ਕ੍ਰੈਡਟਿ ਵਿਉ ਲਾਗੇ ਏਲਡਰੇਡੋ ਪਾਰਕ ਚੋਂ ਬਰਾਮਦ ਹੋਈ । ਪੀਲ ਪੁਲਸਿ ਮਾਮਲੇ ਦੀ ਤਫਤੀਸ਼ ਕਰ ਰਹੀ ਹੈ । ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ । ਪੀਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੇ ਹਾਦਸਾ ਕਿਵੇਂ ਵਾਪਰਿਆ ਇਸ ਗੱਲ ਦਾ ਪਤਾ ਲਗਾਉਣ ਦੀਆਂ ਕੌਸ਼ਿਸ਼ਾ ਹੋ ਰਹੀਆ ਹਨ। ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬਹੁਤ ਵਾਰੀ ਦੱਸਣ ਦੇ ਬਾਵਜੂਦ ਵੀ ਡੂੰਘੇ ਪਾਣੀਆ ਤੋਂ ਬਚਾਅ ਪ੍ਰਤੀ ਅਣਗਹਿਲੀ ਵਰਤਣ ਦੀਆ ਘਟਨਾਵਾ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਕੈਨੇਡਾ ਚ ਪੜਨ ਆਏ ਵਿਦਿਆਰਥੀਆ ਦੀਆਂ ਹਰ ਸਾਲ ਦਰਜਨਾ ਮੌਤਾ ਪਾਣੀ ਚ ਡੁੱਬ ਜਾਣ ਕਾਰਨ ਹੋ ਜਾਂਦੀਆ ਹਨ।

Total Views: 444 ,
Real Estate