ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ‘ਚ ਮੌਤ

ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਐਂਡਰਿਊ ਸਾਇਮੰਡਸ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਟਾਊਨਸਵਿਲੇ ‘ਚ ਇਕ ਕਾਰ ਹਾਦਸੇ ‘ਚ ਸਾਇਮੰਡਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਸਾਇਮੰਡਜ਼ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਇਹ ਵੀ ਕਿਹਾ ਕਿ ਸਾਈਮੰਡਸ ਨੂੰ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਵਰਲਡ ਕੱਪ ਜਿੱਤਣ ਵਾਲੀ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਮੈਂਬਰ ਰਹੇ ਸਾਈਮੰਡਸ 46 ਸਾਲ ਦੇ ਸਨ। 2008 ਦੀ ਭਾਰਤ-ਆਸਟ੍ਰੇਲੀਆ ਸੀਰੀਜ਼ੀ ਦੌਰਾਨ ਕ੍ਰਿਕਟ ਹਰਭਜਨ ਸਿੰਘ ਅਤੇ ਸਾਈਮੰਡਸ ਦੀ ਮੈਦਾਨ ਵਿੱਚ ਝੜਪ ਹੋ ਗਈ ਸੀ। ਇਸ ਤੋਂ ਬਾਅਦ ਸਾਈਮੰਡਸ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚਾਲਾ ਕਾਫੀ ਚਰਚਾ ਦਾ ਵਿਸ਼ਾ ਰਹੇ ਸਨ। ਸਾਈਮੰਡਸ ਨੇ ਆਸਟ੍ਰੇਲੀਆ ਲਈ 198 ਵਨਡੇ ਖੇਡੇ ਹਨ ਅਤੇ ਉਸ ਟੀਮ ਦੇ ਅਹਿਮ ਮੈਂਬਰ ਸਨ, ਜਿਸ ਨੇ ਬਿਨਾਂ ਇੱਕ ਵੀ ਮੈਚ ਹਾਰੇ 2003 ਅਤੇ 2007 ਵਿੱਚ ਲਗਾਤਾਰ ਦੋ ਵਾਰ ਵਰਲਡ ਕੱਪ ਆਪਣੇ ਨਾਮ ਕੀਤਾ ਸੀ।
ਐਂਡਰਿਊ ਸਾਈਮੰਡਸ ਨੂੰ ਸਾਲ 2003 ਦੇ ਵਰਲਡ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜੇ ਨਾਲ ਆਸਟ੍ਰੇਲੀਆ ਨੂੰ ਜਿਤਾਉਣ ਲਈ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ ਜਾਵੇਗਾ। ਰਾਈਟ ਹੈਂਡ ਬੱਲੇਬਾਜ਼ ਸਾਈਮੰਡਸ ਨੇ 26 ਟੈਸਟ ਮੈਚਾਂ ਵਿੱਚ ਵੀ ਆਸਟ੍ਰੇਲੀਆ ਦੀ ਅਗਵਾਈ ਕੀਤੀ ਸੀ। ਭਾਰਤ ਅਤੇ ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੇ ਟੈਸਟ ਸੈਂਕੜੇ ਵੀ ਬਣਾਏ ਸਨ। ਸਾਈਮੰਡਸ, ਆਸਟ੍ਰੇਲੀਆਈ ਟੀਮ ਵਿੱਚ ਆਫ-ਬ੍ਰੇਕ ਅਤੇ ਮੀਡੀਅਮ ਪੇਸ ਗੇਂਦਬਾਜ਼ੀ ਦੇ ਵੀ ਚੰਗੇ ਬਦਲ ਸਨ। ਮੈਦਾਨ ਵਿੱਚ ਆਪਣੀ ਸ਼ਾਨਦਾਰ ਫੀਲਡਿੰਗ ਦੀ ਬਦੌਲਤ ਸਾਈਮੰਡਸ ਦੀ ਗਿਣਤੀ ਰਿਕੀ ਪੌਂਨਟਿੰਗ ਅਤੇ ਮਾਈਕਲ ਕਲਾਰਕ ਸਰੀਖੇ ਉੱਘੇ ਕ੍ਰਿਕਟਰਾਂ ਦੇ ਨਾਲ ਹੁੰਦੀ ਸੀ। ਵਿਸ਼ਵ ਕ੍ਰਿਕਟ ਨੇ ਹਾਲ ਹੀ ਦੇ ਦਿਨਾਂ ਵਿੱਚ ਐਂਡਰਿਊ ਸਾਈਮੰਡਸ ਵਜੋਂ ਆਪਣੇ ਯੁੱਗ ਦੇ ਦੂਜੇ ਵੱਡੇ ਕ੍ਰਿਕਟਰ ਨੂੰ ਗਵਾਇਆ ਹੈ। ਇਸੇ ਸਾਲ ਮਾਰਚ ਮਹੀਨੇ ਵਿੱਚ ਦਿੱਗਜ਼ ਸਪਿਨਰ ਸ਼ੇਨ ਵਾਰਨਰ ਮੌਤ ਹੋ ਗਈ ਸੀ। ਉਸ ਤੋਂ ਠੀਕ ਪਹਿਲਾਂ ਵਿਕੇਟਕੀਪਰ ਰੌਡ ਮਾਰਸ਼ ਦੀ ਮੀ ਮੌਤ ਹੋ ਗਈ ਸੀ।

Total Views: 282 ,
Real Estate