ਓਨਟਾਰੀਓ ਸੂਬਾਈ ਚੋਣਾਂ ਲਈ 20 ਪੰਜਾਬੀ ਮੈਦਾਨ ‘ਚ

ਕੈਨੇਡਾ ਦੇ ਓਨਟਾਰੀਓ ‘ਚ ਹੋਣ ਵਾਲੀਆਂ ਚੋਣਾਂ ਲਈ ਪੰਜਾਬੀ ਮੂਲ ਦੇ 20 ਉਮੀਦਵਾਰ ਅਪਣੀ ਕਿਸਮਤ ਅਜ਼ਮਾਉਣਗੇ। ਇਹ ਵੋਟਾਂ 2 ਜੂਨ ਨੂੰ ਸਾਰੇ 123 ਹਲਕਿਆਂ ਲਈ ਪੈਣੀਆਂ ਹਨ। ਅੰਤਿਮ ਸੂਚੀ ਵਿਚ ਲਿਬਰਲ ਪਾਰਟੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਛੇ-ਛੇ ਪੰਜਾਬੀ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜ, ਗ੍ਰੀਨ ਦੋ ਤੇ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਜ਼ਿਆਦਾਤਰ ਪੰਜਾਬੀਆਂ ਨੇ ਡਾਇਸਪੋਰਾ ਦੇ ਦਬਦਬੇ ਵਾਲੇ ਟੋਰਾਂਟੋ ਦੇ ਬਰੈਂਪਟਨ ਅਤੇ ਮਿਸੀਸਾਗਾ ਉਪਨਗਰਾਂ ਦੇ 11 ਹਲਕਿਆਂ ਤੋਂ ਚੋਣ ਲੜੀ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਨਜੋਤ ਸੰਧੂ ਅਤੇ ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੂੰ ਉਮੀਦਵਾਰ ਬਣਾਇਆ ਹੈ। ਲਿਬਰਲਾਂ ਨੇ ਬਰੈਂਪਟਨ ਈਸਟ ਤੋਂ ਜੰਨਤ ਗਰੇਵਾਲ, ਬਰੈਂਪਟਨ ਨਾਰਥ ਤੋਂ ਹਰਿੰਦਰ ਮੱਲ੍ਹੀ, ਬਰੈਂਪਟਨ ਵੈਸਟ ਤੋਂ ਰਿੰਮੀ ਝੱਜ, ਮਿਸੀਸਾਗਾ ਮਾਲਟਨ ਤੋਂ ਅਮਨ ਗਿੱਲ, ਬਰੈਂਟਫੋਰਡ ਬ੍ਰਾਂਟ ਤੋਂ ਰੂਬੀ ਤੂਰ ਅਤੇ ਐਸੈਕਸ ਤੋਂ ਮਨਪ੍ਰੀਤ ਬਰਾੜ ਨੂੰ ਮੈਦਾਨ ਵਿਚ ਉਤਾਰਿਆ ਹੈ। ਐਨਡੀਪੀ ਨੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ, ਬਰੈਂਪਟਨ ਨਾਰਥ ਤੋਂ ਸੰਦੀਪ ਸਿੰਘ, ਬਰੈਂਪਟਨ ਵੈਸਟ ਤੋਂ ਨਵਜੋਤ ਕੌਰ ਅਤੇ ਥੌਰਨਹਿਲ ਤੋਂ ਜਸਲੀਨ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ। ਗਰੀਨ ਪਾਰਟੀ ਨੇ ਬਰੈਂਪਟਨ ਨਾਰਥ ਤੋਂ ਅਨੀਪ ਢੱਡੇ ਅਤੇ ਡਰਹਮ ਤੋਂ ਮਿੰਨੀ ਬੱਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਓਨਟਾਰੀਓ ਪਾਰਟੀ ਵੱਲੋਂ ਮਨਜੋਤ ਸੇਖੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। 2018 ਵਿਚ ਜਿੱਤਣ ਵਾਲੇ ਇਹ ਸੱਤ ਪੰਜਾਬੀ ਮੁੜ ਆਪਣੀ ਕਿਸਮਤ ਅਜ਼ਮਾ ਰਹੇ ਹਨ।

Total Views: 42 ,
Real Estate