ਮੋਹਾਲੀ ਧਮਾਕਾ: ਮੁੱਖ ਮੁਲਜਮ ਗ੍ਰਿਫਤਾਰ

ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਦਫਤਰ ‘ਤੇ ਹੋਏ ਹਮਲੇ ਦੀ ਜਾਂਚ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭਾਵਰਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ ਹੈ। ਮੁੱਖ ਸਾਜ਼ਿਸ਼ਕਰਤਾ ਤਰਨਤਾਰਨ ਜ਼ਿਲੇ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਲੰਡਾ ਹੈ, ਜੋ ਕਿ 2017 ‘ਚ ਕੈਨੇਡਾ ਪਰਵਾਸ ਕਰ ਗਿਆ ਸੀ। ਉਹ ਬੱਬਰ ਖਾਲਸਾ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਸਹਿਯੋਗੀ ਹੈ, ਜਿਸ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਨੇੜਤਾ ਹੈ। ਇਸ ਦੇ ਨਾਲ ਹੀ ਭਾਵਰਾ ਨੇ ਦੱਸਿਆ ਕਿ ਇਸ ਕੇਸ ਵਿਚ 6 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ ਬਲਾਸਟ ਕਰਨ ਵਾਲੇ 3 ਹਮਲਾਵਰ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹਨ। ਫੜੇ ਗਏ ਮੁਲਜ਼ਮਾਂ ਵਿੱਚ ਕੰਵਰ ਬਾਠ, ਬਲਜੀਤ ਕੌਰ, ਬਲਜਿੰਦਰ ਰੈਂਬੋ, ਅਨੰਤਦੀਪ ਸੋਨੂੰ ਅਤੇ ਜਗਦੀਪ ਕੰਗ ਵਾਸੀ ਤਰਨਤਾਰਨ ਸ਼ਾਮਲ ਹਨ। ਛੇਵਾਂ ਮੁਲਜ਼ਮ ਨਿਸ਼ਾਨ ਸਿੰਘ ਹੈ, ਜਿਸ ਨੂੰ ਹੁਣੇ-ਹੁਣੇ ਫਰੀਦਕੋਟ ਪੁਲਿਸ ਨੇ ਦੂਜੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਪਨਾਹ ਦਿੱਤੀ ਹੋਈ ਸੀ। ਨਿਸ਼ਾਨ ਸਿੰਘ ਨੇ ਉਸ ਨੂੰ ਆਰ.ਪੀ.ਜੀ. ਜਦੋਂਕਿ ਬਲਜਿੰਦਰ ਰੈਂਬੋ ਨੇ ਏ.ਕੇ.47 ਦਿੱਤੀ ਸੀ। ਨਿਸ਼ਾਨ ਸਿੰਘ ਜਦੋਂ ਪਨਾਹ ਦੇਣ ਲਈ ਥਾਂ ਲੱਭ ਰਿਹਾ ਸੀ ਤਾਂ ਉਸ ਦੇ ਜੀਜਾ ਅਨੰਤਦੀਪ ਉਰਫ਼ ਸੋਨੂੰ ਅੰਬਰਸਰੀਆ ਵਾਸੀ ਅੰਮ੍ਰਿਤਸਰ ਨੇ ਵੀ ਨਿਸ਼ਾਨ ਦੀ ਮਦਦ ਕੀਤੀ। ਇਸ ਤੋਂ ਬਾਅਦ ਜਗਦੀਪ ਕੰਗ ਉਨ੍ਹਾਂ ਦਾ ਸਥਾਨਕ ਸਹਿਯੋਗੀ ਰਿਹਾ। ਉਹ ਵੈਬ ਅਸਟੇਟ, ਮੋਹਾਲੀ ਵਿੱਚ ਰਹਿੰਦਾ ਹੈ।

Total Views: 156 ,
Real Estate