ਦਵਿੰਦਰ ਸਿੰਘ ਸੋਮਲ
ਰਸ਼ੀਆ ਅੰਦਰ ਅੱਜ ਵਿਕਟਰੀ ਡੇ ਮਨਾਇਆ ਜਾ ਰਿਹਾ ਜੋ ਹਰ ਸਾਲ ਸੂਵੋਇਤ ਯੂਨੀਅਨ ਵਲੋ ਨਾਜੀ ਜਰਮਨੀ ਉੱਤੇ 1945 ਨੂੰ ਪ੍ਰਾਪਤ ਹੋਈ ਜਿੱਤ ਦੀ ਯਾਦ ‘ਚ ਹੁੰਦਾ ਹੈ।ਇੱਥੇ ਬੋਲਦਿਆ ਰਸ਼ੀਅਨ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਆਖਿਆ ਕੇ ਉਹ ਇੱਕ ਬੇਮਿਸਾਲ ਬਹਾਦਰੀ ਸੀ।ਰਾਸ਼ਟਰਪਤੀ ਪੂਤਿਨ ਨੇ ਕਿਹਾ ਕੇ ਰਸ਼ੀਆ ਜਰੂਰ ਯਕੀਨਨ ਬਣਾਵੇ ਕੇ ਵਿਸ਼ਵ ਯੁੱਧ ਦੀ ਭਿਆਨਕਤਾ ਕਦੇ ਦੁਹਰਾਈ ਨਾ ਜਾਵੇ। ਯੁਕਰੇਨ ਅੰਦਰ ਜਾਰੀ ਜੰਗ ਜਿਸਨੂੰ ਉਹਨਾਂ ਇੱਕ ਸਪੈਸ਼ਲ ਮਿਲਟਰੀ ਉਪਰੇਸ਼ਨ ਦੱਸਿਆ ਇਸ ਵਾਰੇ ਰਾਸ਼ਟਰਪਤੀ ਨੇ ਕਿਹਾ ਕੇ ਇਹ ਜਰੂਰੀ ਸੀ ਤੇ ਪੱਛਮ ਨੇ ਹੀ ਰਸ਼ੀਆ ਨੂੰ ਇਸ ਲਈ ਭੜਕਾਇਆ। ਉਹਨਾਂ ਇਲਜਾਮ ਲਗਾਇਆ ਕੇ ਪੱਛਮ ਸਾਡੀ ਜਮੀਨ ਤੇ ਕਬਜੇ ਦੀ ਤਿਆਰੀ ‘ਚ ਸੀ।
ਯੂਕੇ ਡਿਫੇਂਸ ਸੇਕਰਟੇਰੀ ਵੇਨ ਬੌਲਸ ਨੇ ਲੰਡਨ ‘ਚ ਆਪਣੀ ਇੱਕ ਸਪੀਚ ਦੌਰਾਨ ਰੂਸੀ ਰਾਸ਼ਟਰਪਤੀ ਵਲੋ ਲਗਾਏ ਇਸ ਇਲਜਾਮ ਵਾਰੇ ਕਿਹਾ ਕੇ ਰਾਸ਼ਟਰਪਤੀ ਪੂਤਿਨ ਪਰੀ ਕਹਾਣੀਆ ਵਰਗੇ ਇਲਜਾਮ ਲਗਾ ਰਹੇ ਨੇ।ਯੂਕੇ ਰੱਖਿਆ ਸਕੱਤਰ ਨੇ ਆਖਿਆ ਕੇ ਜੋ ਫਾਸ਼ੀਬਾਦ ਤੇ ਅੱਤਿਆਚਾਰ ਦੂਜੇ ਵਿਸ਼ਵ ਯੁੱਧ ‘ਚ ਹੋਇਆ ਸੀ ਰੂਸ ਵੀ ਯੁਕਰੇਨ ਅੰਦਰ ਉਹੀ ਕਰ ਰਿਹਾ।
ਯੁਕਰੇਨੀਅਨ ਰਾਸ਼ਟਰਪਤੀ ਵਲੋਦੀਮੇਰ ਜੇਲਨੇਸਕੀ ਨੇ ਆਪਣੇ ਇੱਕ ਵੀਡੀਉ ਸੰਦੇਸ਼ ‘ਚ ਦੂਜੇ ਵਿਸ਼ਵ ਯੁੱਧ ‘ਚ ਪ੍ਰਾਪਤ ਹੋਈ ਜਿੱਤ ਦੀ ਵਰੇਗੰਢ ਦੇ ਮੈਕੇ ਤੇ ਬੋਲਦਿਆ ਆਖਿਆ ਕੇ ਯੁਕਰੇਨ ਰਸ਼ੀਆ ਨਾਲ ਚਲ ਰਹੀ ਇਹ ਜੰਗ ਜਰੂਰ ਜਿੱਤੇਗਾ।ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਕੇ ਯੁਕਰੇਨ ਆਪਣੀ ਧਰਤੀ ਦਾ ਇੱਕ ਛੋਟਾ ਟੁੱਕੜਾ ਵੀ ਰਸ਼ੀਆ ਨੂੰ ਨਹੀ ਦੇਵੇਗਾ ਅਸੀ ਇੱਕ ਨਵੀ ਜਿੱਤ ਦੇ ਲਈ ਲੜ ਰਹੇ ਆ ਜਿਸਦਾ ਰਾਸਤਾ ਬਹੁਤ ਮੁਸ਼ਕਿਲ ਹੈ ਪਰ ਸਾਨੂੰ ਕੋਈ ਸ਼ੱਕ ਨਹੀ ਕੇ ਅਸੀ ਹਰ ਹਾਲਤ ‘ਚ ਜਿੱਤ ਪ੍ਰਪਾਤ ਕਰਾਂਗੇ।
ਵਿਕਟਰੀ ਡੇ ਮਨਾਇਆ ਗਿਆ ਰਸ਼ੀਆ ਅੰਦਰ
Total Views: 336 ,
Real Estate



















