ਆਬਕਾਰੀ ਨੀਤੀ ਸਬੰਧੀ, ਵਿੱਤ ਆਬਕਾਰੀ ਅਤੇ ਕਰ ਮੰਤਰੀ ਪੰਜਾਬ ਨੂੰ, ਪੱਤਰ ਲਿਖ ਕੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ

ਸ੍ਰੀ ਮੁਕਤਸਰ ਸਾਹਿਬ, 4 ਮਈ(ਕੁਲਦੀਪ ਸਿੰਘ ਘੁਮਾਣ) ਸ. ਹਰਪਾਲ ਸਿੰਘ ਚੀਮਾ ਵਿੱਤ , ਆਬਕਾਰੀ ਤੇ ਕਰ ਵਿਭਾਗ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ, ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪਵਿੱਤਰ ਐਲਾਨੇ ਗਏ ਸ਼ਹਿਰਾਂ ਵਿਚ ਠੇੇਕੇ ਖੋਲਣ ਦੀ ਮਨਾਹੀ ਹੈ ਪਰੰਤੂ ਸ਼ਰਾਬ ਦੀ ਵਰਤੋਂ ‘ਤੇ ਪਾਬੰਦੀ ਨਹੀਂ ਹੈ ਜਿਸ ਕਰਕੇ ਸਰਕਾਰ ਮਜਾਕ ਦਾ ਪਾਤਰ ਬਣ ਜਾਂਦੀ ਹੈ। ਇਸ ਨੀਤੀ ਨੂੰ ਇਕ ਸਾਰ ਕਰਕੇ ਸਪੱਸ਼ਟ ਕੀਤਾ ਜਾਵੇ। ਪੰਜਾਬ ਵਿਚ ਜੋ ਸ਼ਰਾਬ ਬਾਹਰਲੇ ਸੂਬਿਆਂ ਵਿਚੋਂ ਆਉਂਦੀ ਹੈ, ਉਸ ਉੱਪਰ ਲਿਖੇ ਰੇਟਾਂ ਵਿੱਚ ਕਰੋਨਾ ਟੈਕਸ, ਗਊ ਸੈਸ , ਸਪੈਸ਼ਲ ਟੈਕਸ ਅਤੇ ਹੋਰ ਸਥਾਨਕ ਟੈਕਸ ਸ਼ਾਮਿਲ ਨਹੀਂ ਹੁੰਦੇ ਜਿਸ ਕਰਕੇ ਠੇਕੇਦਾਰ ਇਸ ਗੱਲ ਦਾ ਨਜਾਇਜ਼ ਫਾਇਦਾ ਉਠਾ ਕੇ ਖਪਤਕਾਰਾਂ ਤੋਂ ਵੱਧ ਪੈਸੇ ਵਸੂਲਦੇ ਹਨ।
            ਠੇਕੇਦਾਰਾਂ ਦੇ ਨਾਲ ਨਾਲ ਖਪਤਕਾਰਾਂ ਦੇ ਹਿੱਤਾਂ ਦੀ ਵੀ ਰੱਖਿਆ ਕਰਨ ਦੀ ਕੀਤੀ ਜਾਵੇ। ਬੀਤੇ ਸਮੇਂ ਦੌਰਾਨ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਵਿਚ ਸ਼ਰਾਬ ਵੇਚਣ ਦਾ ਘੱਟੋ ਘੱਟ ਰੇਟ ਲਿਖਿਆ ਹੁੰਦਾ ਹੈ ਜੋ ਕਿ ਗੈਰ ਕਾਨੂੰਨੀ ਹੈ। ਖਪਤਕਾਰ ਕਾਨੂੰਨ, ਆਬਕਾਰੀ ਕਾਨੂੰਨ, ਐਮ.ਆਰ.ਟੀ.ਪੀ.ਸੀ ਐਕਟ ਅਤੇ ਨਾਪ ਤੋਲ ਐਕਟ ਅਧੀਨ ਸ਼ਰਾਬ ਅਤੇ ਬੀਅਰ ਦੀ ਬੋਤਲ ‘ਤੇ ਵੱਧ ਤੋਂ ਵੱਧ ਵੇਚਣ ਦਾ ਰੇਟ ਲਿਖਿਆ ਹੋਣਾ ਲਾਜ਼ਮੀ ਹੈ। ਵਿਕਰੀ ਕੀਤੀ ਗਈ ਸ਼ਰਾਬ ਦੀ ਕੈਸ਼ ਮੀਮੋ ਵੀ ਜਾਰੀ ਕਰਨੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਵਿਚ ਜਿਲ੍ਹਾ ਪੱਧਰ ‘ਤੇ ਕੀਤੀ ਜਾਂਦੀ ਬੋਲੀ ਵਿੱਚ , ਇਕੋ ਕੰਪਨੀ ਦੇ ਵਿਅਕਤੀ ਕਾਬਜ ਹੋ ਜਾਂਦੇ ਹਨ ਇਸ ਕਰਕੇ ਇਹ ਬੋਲੀ ਭਾਰਤ ਪੱਧਰ ‘ਤੇ ਹੋਣੀ ਚਾਹੀਦੀ ਹੈ ਤਾਂ ਜੋ ਮੁਕਾਬਲੇਬਾਜੀ ਹੋ ਸਕੇ। ਸ਼ਰਾਬ ਨੂੰ ਬਣਾਉਂਣ ਸਮੇਂ ਪਾਣੀ ਦੀ ਗੁਣਵੱਤਾ ਨੂੰ ਉਚੇਚਾ ਧਿਆਨ ਵਿੱਚ ਰੱਖਿਆ ਜਾਵੇ। ਹਰ ਬੋਤਲ ਦੀ ਸੀਲ ਵਿਗਿਆਨਿਕ ਤਰੀਕੇ ਨਾਲ ਬੰਦ ਕੀਤੀ ਜਾਵੇ ਤਾਂ ਜੋ ਅੰਡਰਪਟੇਸ਼ਨ ਨਾਂ ਹੋ ਸਕੇ। ਉਕਤ ਦੱਸੇ ਗਏ ਸਾਰੇ ਨਿਯਮ ਪੂਰੇ ਕਰਨ ਅਤੇ ਸ਼ਰਾਬ ਦੀ ਬੋਤਲ ਦੇ ਲੇਬਲ ‘ਤੇ ਪ੍ਰਿੰਟ ਹੋਣ ਤੋਂ ਬਾਅਦ ਹੀ ਪਰਮਿਟ ਜਾਰੀ ਕੀਤਾ ਜਾਣਾ ਚਾਹੀਦਾ ਹੈ। ਆਬਕਾਰੀ ਟੈਕਸ ਵਧਾਉਂਣ ਲਈ ਵਿਆਹ-ਸ਼ਾਦੀਆਂ , ਖੁਸ਼ੀ ਦੇ ਪ੍ਰੋਗਰਾਮਾ ਅਤੇ ਹੋਟਲਾਂ ਦੀਆਂ ਵੱਡੀਆਂ ਪਾਰਟੀਆਂ ਵਿਚ 20% ਕੀਮਤ ਦੀ ਛੋਟ ਹੋਵੇ ਤਾਂ ਜੋ ਦੂਜੇ ਰਾਜਾਂ ਵਿਚੋਂ ਸ਼ਰਾਬ ਨਾਂ ਲਿਆਂਦੀ ਜਾ ਸਕੇ। ਹਾਰਡ-ਬਾਰ/ ਬੀਅਰ-ਬਾਰ ਦੀ ਲਾਇਸੈਂਸ ਫੀਸ ਘਟਾਈ ਜਾਵੇ ਤਾਂ ਜੋ ਖਪਤਕਾਰਾਂ ਨੂੰ ਲਾਭ ਦਿੱਤਾ ਜਾ ਸਕੇ ਅਤੇ ਅਜਿਹੇ ਲਾਇਸੈਂਸ ਵੱਡੀ ਗਿਣਤੀ ਵਿਚ ਜਾਰੀ ਕੀਤੇ ਜਾਣ । ਖਪਤਕਾਰਾਂ ਦੀ ਸਹੂਲਤ ਲਈ ਏ.ਸੀ ਹੋਣਾ ਲਾਜ਼ਮੀ ਕੀਤਾ ਜਾਵੇ ਅਤੇ ਬਾਥਰੂਮ ਆਦਿ ਦੀ ਸਹੂਲਤ ਮੁਹੱਈਆ ਹੋਣੀ ਚਾਹੀਦੀ ਹੈ।
        ਇਸ ਮੌਕੇ ਗੱਰੁਪ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਜਨਰਲ ਸੱਕਤਰ ਗੋਬਿੰਦ ਸਿੰਘ ਦਾਬੜਾ, ਸੱਕਤਰ ਸੁਦਰਸ਼ਨ ਕੁਮਾਰ ਸਿਡਾਨਾ, ਸੰਗਠਨ ਸੱਕਤਰ ਜਸਵੰਤ ਸਿੰਘ ਬਰਾੜ ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ ਅਤੇ ਬਲਜੀਤ ਸਿੰਘ ਵਿੱਤ ਸੱਕਤਰ ਸੁਭਾਸ਼ ਚੱਕਤੀ ਅਤੇ ਪ੍ਰੈਸ ਸੱਕਤਰ ਕਾਲਾ ਸਿੰਘ ਬੇਦੀ ਸ਼ਾਮਲ ਸਨ।
Total Views: 194 ,
Real Estate