ਰੂਸੀ ਫ਼ੌਜ ਹੁਣ ‘ਬਹੁਤ’ ਕਮਜ਼ੋਰ ਹੋ ਚੁੱਕੀ ਹੈ: UK

ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਯੂਕ੍ਰੇਨ ‘ਤੇ ਹਮਲੇ ਦੇ ਨਤੀਜੇ ਵਜੋਂ ਰੂਸ ਦੀ ਫ਼ੌਜ “ਹੁਣ ਸਰੀਰਕ ਅਤੇ ਵਿਚਾਰਧਾਰਕ ਤੌਰ ‘ਤੇ ਬਹੁਤ ਕਮਜ਼ੋਰ” ਹੋ ਚੁੱਕੀ ਹੈ। ਪਾਬੰਦੀਆਂ ਕਾਰਨ ਰੂਸ ਇਸ ਤੋਂ ਆਸਾਨੀ ਨਾਲ ਉਭਰ ਨਹੀਂ ਸਕੇਗਾ। ਬ੍ਰਿਟੇਨ ਸਰਕਾਰ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਰਵਾਇਤੀ ਫ਼ੌਜੀ ਬਲ ਨੂੰ ਤਾਇਨਾਤ ਕਰਨ ਦੀ ਰੂਸ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ।ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਟਵੀਟ ਕੀਤਾ, ‘ਰੂਸ ਦਾ ਰੱਖਿਆ ਬਜਟ 2005 ਅਤੇ 2018 ਦੇ ਵਿਚਕਾਰ ਲਗਭਗ ਦੁੱਗਣਾ ਹੋ ਗਿਆ ਹੈ, ਜਿਸ ਵਿਚ ਕਈ ਉੱਚ ਪੱਧਰੀ ਹਵਾਈ, ਜ਼ਮੀਨੀ ਅਤੇ ਸਮੁੰਦਰੀ ਸਮਰੱਥਾਵਾਂ ਦੀ ਇੱਕ ਸ਼੍ਰੇਣੀ ਵਿੱਚ ਨਿਵੇਸ਼ ਕੀਤਾ ਗਿਆ ਹੈ। ਸਾਲ 2008 ਤੋਂ ਇਸ ਨੇ ਇੱਕ ਵਿਆਪਕ ਫ਼ੌਜੀ ਆਧੁਨਿਕੀਕਰਨ ਪ੍ਰੋਗਰਾਮ ‘ਨਿਊ ਲੁੱਕ’ ਸ਼ੁਰੂ ਕੀਤਾ ਹੈ।’ ਬ੍ਰਿਟੇਨ ਨੇ ਕਿਹਾ ਕਿ ਰੂਸ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਯੂਕ੍ਰੇਨ ‘ਤੇ ਹਾਵੀ ਨਹੀਂ ਹੋ ਸਕਿਆ ਹੈ।
Total Views: 219 ,
Real Estate