ਸਾਲ 2020 ‘ਚ ਭਾਰਤ ‘ਚ 8 ਲੱਖ ਵਿੱਚੋਂ 1.48 ਲੱਖ ਮੌਤਾਂ ਕੋਰੋਨਾ ਕਾਰਨ ਹੋਈਆਂ

 
ਰਜਿਸਟਰ ਜਨਰਲ ਆਫ਼ ਇੰਡੀਆ (ਆਰਜੀਆਈ) ਦੇ ਡੇਟਾ ਅਨੁਸਾਰ, ਸਾਲ 2020 ਵਿੱਚ ਭਾਰਤ ‘ਚ 81.2 ਲੱਖ ਲੋਕਾਂ ਦੀ ਮੌਤ ਹੋਈ ਹੈ ਜੋ ਕਿ ਸਾਲ 2019 ਦੋ ਮੁਕਾਬਲੇ 6 ਫੀਸਦੀ ਵੱਧ ਹੈ। 2019 ਵਿੱਚ 76.4 ਲੱਖ ਲੋਕਾਂ ਦੀ ਮੌਤ ਹੋਈ ਸੀ। 2020 ਵਿੱਚ ਜਦੋਂ ਦੇਸ਼ ‘ਚ ਪਹਿਲੀ ਵਾਰ ਕੋਰੋਨਾ ਮਹਾਮਾਰੀ ਨੇ ਪੈਰ ਪਸਾਰੇ, ਉਸ ਵੇਲੇ 1.48 ਲੱਖ ਲੋਕਾਂ ਨੇ ਇਸ ਦੇ ਚੱਲਦਿਆਂ ਆਪਣੀ ਜਾਨ ਗਵਾਈ ਸੀ। ਹਾਲਾਂਕਿ ਇਹ ਅੰਕੜਾ 2021 ਦੇ ਮੁਕਾਬਲੇ ਕਾਫ਼ੀ ਘੱਟ ਹੈ ਜਦੋਂ ਮਹਾਮਾਰੀ ਕਾਰਨ 3.32 ਲੱਖ ਲੋਕਾਂ ਦੀ ਮੌਤ ਹੋਈ। 2020 ਵਿੱਚ ਕੋਰੋਨਾ ਨਾਲ 1.48 ਲੱਖ ਅਤੇ 2021 ਵਿੱਚ 3.32 ਲੱਖ ਲੋਕਾਂ ਦੀ ਮੌਤ ਹੋਈ ਹੈ। ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮੰਗਲਵਾਲ ਨੂੰ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਡੇਟਾ ਅਨੁਸਾਰ, 2020 ਦੀ ਸ਼ੁਰੂਆਤ ਤੋਂ ਲੈ ਕੇ, ਮਹਾਮਾਰੀ ਕਾਰਨ 5,23,899 ਲੋਕਾਂ ਦੀ ਜਾਨ ਗਈ। ਜਾਣਕਾਰੀ ਮੁਤਾਬਕ, ਮਹਾਰਾਸ਼ਟਰ, ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਅਸਮ ਅਤੇ ਹਰਿਆਣਾ ਸੂਬਿਆਂ ਵਿੱਚ ਇਸ ਦੌਰਾਨ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ। ਇਸਦੇ ਨਾਲ ਹੀ, ਡੇਟਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 2019 ਵਿੱਚ ਜਿੱਥੇ 2.48 ਕਰੋੜ ਬੱਚਿਆਂ ਦਾ ਜਨਮ ਹੋਇਆ, 2020 ਵਿੱਚ ਇਹ ਅੰਕੜਾ 2.42 ਕਰੋੜ ਰਿਹਾ। ਜਿਸਦਾ ਮਤਲਬ ਹੈ ਕਿ ਇਸ ਵਿੱਚ 2.4 ਫੀਸਦੀ ਦੀ ਗਿਰਾਵਟ ਆਈ ਹੈ।
Total Views: 511 ,
Real Estate