
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ਿਆਈ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਸਿੰਗਾਪੁਰ ਵਿੱਚ ਫਾਂਸੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦਿੱਤੀ। ਪਰਿਵਾਰ ਵੱਲੋਂ ਹੁਣ ਧਰਮਲਿੰਗਮ ਨੂੰ ਮਾਨਸਿਕ ਤੌਰ ‘ਤੇ ਠੀਕ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ । ਧਰਮਲਿੰਗਮ ਦੀ ਮਾਂ ਦੀ ਅਪੀਲ ਕੋਰਟ ਆਫ ਅਪੀਲ ਨੇ ਮੰਗਲਵਾਰ ਨੂੰ ਖਾਰਜ ਕਰ ਦਿੱਤੀ ਸੀ। ਧਰਮਲਿੰਗਮ (34) ਨੂੰ ਸਾਲ 2009 ਵਿੱਚ 42।72 ਗ੍ਰਾਮ ਹੈਰੋਇਨ ਦੀ ਦਰਾਮਦ ਕਰਨ ਦੇ ਮਾਮਲੇ ਵਿੱਚ 2010 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ।
Total Views: 175 ,
Real Estate



















