
ਬਰਨਾਲਾ ਦੇ ਡੀ ਸੀ ਦਫਤਰ ਵਿਚਲੇ ਇੱਕ ਵਾਸ਼ਰੂਮ ‘ਚੋਂ ਇਕ ਪਟਵਾਰੀ ਦੀ ਲਾਸ਼ ਮਿਲੀ ਹੈ। ਪਟਵਾਰੀ ਦੀ ਮੌਤ ਤਿੰਨ-ਚਾਰ ਦਿਨ ਪਹਿਲਾਂ ਹੋਈ ਜਾਪਦੀ ਸੀ । ਲਾਸ਼ ਗਲੀ ਸੜੀ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਬਰਨਾਲਾ ਦੇ ਪੁਲਸ ਅਧਿਕਾਰੀਆਂ ਅਨੁਸਾਰ ਪਟਵਾਰੀ ਹਰਵਿੰਦਰ ਸਿੰਘ ਪਿੰਡ ਪੰਡੋਰੀ ਦਾ ਰਹਿਣ ਵਾਲਾ ਸੀ। ਉਸ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਹੀ ਤੱਥਾਂ ਦਾ ਪਤਾ ਲੱਗ ਸਕੇਗਾ। ਡੀਸੀ ਦਫਤਰ ਵਿੱਚ 3 ਦਿਨ ਪਟਵਾਰੀ ਦੀ ਲਾਸ਼ ਪਈ ਰਹਿਣਾ ਤੇ ਕਿਸੇ ਨੂੰ ਵੀ ਪਤਾ ਨਾ ਲੱਗਣਾ ਆਪਣੇ-ਆਪ ਵਿਚ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ।
Total Views: 276 ,
Real Estate



















