ਦਵਿੰਦਰ ਸਿੰਘ ਸੋਮਲ
ਸ਼ਹਿਰ ਮਾਰੀਉਪਲ ਦੀਆ ਕੁਝ ਸੇਟਾਲਾਇਟ ਫੋਟੋਜ ਸਾਹਮਣੇ ਆਈਆ ਨੇ ਜਿਹਨਾਂ ਨੂੰ ਸਾਮੂਹਿਕ ਕਬਰਾ ਦੀਆ ਮੰਨਿਆ ਜਾ ਰਿਹਾ।ਇਹਨਾਂ ਤਸਵੀਰਾ ਦੇ ਸਾਹਮਣੇ ਆਉਣ ਤੋ ਬਾਅਦ ਇਲਾਕੇ ਦੇ ਐਮਪੀ ਨੇ ਬੜੀ ਖੌਫਨਾਕ ਗੱਲ ਆਖੀ ਹੈ। ਉਸਦਾ ਕਹਿਣਾ ਹੈ ਕੀ ਇਹਨਾਂ ਕਬਰਾ ‘ਚ ਅੰਦਾਜਨ ਦੱਸ ਹਜ਼ਾਰ ਲੋਕਾ ਦੀਆ ਲਾਸ਼ਾ ਹੋ ਸਕਦੀਆ ਨੇ।
ਦਮ੍ਰਿਤੋ ਗੁਰੀਨ ਨੇ ਸਕਾਈ ਨਿਊਜ ਨਾਲ ਗੱਲ ਕਰਦਿਆ ਕਿਹਾ ਕੇ “ਪਹਿਲਾ ਕਿਸੇ ਨੂੰ ਪਤਾ ਨਹੀ ਸੀ ਕੇ ਰਸ਼ੀਅਨ ਫੌਜੀ ਲਾਸ਼ਾ ਕਿੱਥੇ ਲਿਜਾ ਰਹੇ ਨੇ ਹੁਣ ਸਾਨੂੰ ਪਤਾ ਲੱਗਾ ਹੈ”।
ਉਸਨੇ ਕਿਹਾ ਮੇਰੇ ਮਾਤਾ ਪਿਤਾ ਵੀ ਇੱਥੇ ਕਈ ਦਿਨ ਫਸੇ ਰਹੇ ਸੰਨ ਤੇ ਜਦੋ ਉਹ ਬਚਕੇ ਨਿੱਕਲੇ ਤੇ ਉਹਨਾਂ ਬੂਚਾ ‘ਚ ਜੋ ਹੋਇਆ ਉਸਦੀਆ ਤਸਵੀਰਾ ਵੇਖੀਆ ਉਹਨਾਂ ਉਸ ਸਮੇ ਹੀ ਆਖਿਆ ਸੀ ਕੇ ਮਾਰੀਉਪਲ ਦੀ ਸਥਿਤੀ ਇਸਤੋ ਕਿਤੇ ਭਿਆਨਕ ਹੈ।
ਜਿਕਰਯੋਗ ਹੈ ਕੀ ਯੁਕਰੇਨ ਦੇ ਇਸ ਪੋਰਟ ਸਿਟੀ ਬੰਦਰਗਾਹ ਸ਼ਹਿਰ ਮਾਰੀਉਪਲ ਅੰਦਰ ਰਸ਼ੀਅਨ ਫੋਰਸਸ ਦੀ ਯੁਕਰੇਨ ਫੌਜ ਨਾਲ ਲਗਾਤਾਰ ਜੰਗ ਚੱਲ ਰਹੀ ਹੈ ਅਤੇ ਰੂਸੀ ਰਾਸ਼ਟਰਪਤੀ ਪੂਤਿਨ ਨੇ ਦੋ ਦਿਨ ਪਹਿਲਾ ਇਸੇ ਇਲਾਕੇ ਵਾਰੇ ਕਿਹਾ ਸੀ ਕੀ ਅਸੀ ਮਾਰੀਉਪਲ ਨੂੰ ਆਜਾਦ ਕਰਵਾ ਲਿਆ ਹੈ।ਕਾਬਿਲ ਏ ਗੌਰ ਹੈ ਕੀ ਸ਼ਹਿਰ ਮਾਰੀਉਪਲ ਦੇ ਉੱਪਰ ਰੂਸ ਦਾ ਪੂਰਣ ਕਬਜਾ ਰਣਨੀਤਿਕ ਤੌਰ ਤੇ ਰਸ਼ੀਆ ਲਈ ਇੱਕ ਵੱਡੀ ਸਫਲਤਾ ਹੋਵਗੀ।
ਭਾਵੇ ਕੀ ਕੁਝ ਪੱਤਰਕਾਰ ਵੀ ਸ਼ਹਿਰ ਅੰਦਰ ਜਾਣ ‘ਚ ਕਾਮਯਾਬ ਹੋਏ ਨੇ ਪਰ ਲਗਾਤਾਰ ਹੋਈ ਰਹੀ ਗੋਲੀਬਾਰੀ ਕਾਰਣ ਪੂਰੇ ਨੁਕਸਾਨ ਦੀ ਹਜੇ ਮੁੰਕਮਿਲ ਜਾਣਕਾਰੀ ਨਹੀ ਹਾਂਲਾਕਿ ਸਥਾਨਕ ਅਧਿਕਾਰੀਆ ਅਤੇ ਨਾਗਰਿਕਾ ਅਨੁਸਾਰ ਹਜ਼ਾਰਾ ਹੀ ਲੋਕਾ ਦੀ ਮੌਤ ਹੋਈ ਏ।
ਮਾਰੀਉਪਲ ਦੇ ਮੇਅਰ ਨੇ ਇੱਕ ਦਿਨ ਪਹਿਲਾ ਸੀਐਨਐਨ ਨਾਲ ਗੱਲਬਾਤ ਕਰਦਿਆ ਕਿਹਾ ਸੀ ਕੇ ਸਾਡਾ ਅੰਦਾਜਾ ਹੈ ਕੇ ਵੀਹ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਨੇ।
ਜੰਗ ਦੇ ਸਬੰਧ ‘ਚ ਬ੍ਰਿਟਿਸ਼ ਇੰਟੇਲੀਜੇਂਸ ਦਾ ਕਹਿਣਾ ਹੈ ਕੀ ਕਾਰਵਾਈਆ ਵਧਾਉਣ ਦੇ ਬਾਵਜੂਦ ਵੀ ਪਿਛਲੇ ਚੌਵੀ ਘੰਟਿਆ ਦੌਰਾਨ ਰਸ਼ੀਆ ਕੁਝ ਖਾਸ ਹਾਸਿਲ ਨਹੀ ਕਰ ਪਾਇਆ।
ਯੂਐਨ ਦੇ ਸੇਕਰੇਟਰੀ ਜੇਨਰਲ ਅਨਟੋਨੀਉ ਗੁਟਰਸ ਇਸ ਜੰਗ ਦੇ ਖਾਤਮੇ ਲਈ ਵਿਚਾਰ ਚਰਚਾ ਕਰਨ ਵਾਸਤੇ ਮੰਗਲਵਾਰ ਨੂੰ ਮੋਸਕੋ ਅੰਦਰ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨਾਲ ਮੁਲਾਕਾਤ ਕਰਨਗੇ ਅਤੇ ਉਸਤੋ ਬਾਅਦ ਵੀਰਵਾਰ ਨੂੰ ਉਹ ਯੁਕਰੇਨੀ ਰਾਸ਼ਟਰਪਤੀ ਜੇਲਨੇਸਕੀ ਨੂੰ ਮਿਲਣ ਜਾ ਰਹੇ ਨੇ।



















