ਦਿੱਲੀ: ਜਹਾਂਗੀਰਪੁਰੀ ਵਿੱਚ ਤਨਾਅ ਬਰਕਰਾਰ

ਜਹਾਂਗੀਰਪੁਰੀ ਹਿੰਸਾ ਮਾਮਲੇ ਵਿਚ ਜਾਂਚ ਕਰਨ ਲਈ ਦਿੱਲੀ ਕਰਾਈਮ ਬਰਾਂਚ ਦੀ ਟੀਮ ’ਤੇ ਪਥਰਾਅ ਕੀਤੇ ਜਾਣ ਦੀਆਂ ਖ਼ਬਰਾਂ ਹਨ । ਪੁਲੀਸ ਵੀਡੀਓ ਦੇ ਆਧਾਰ ’ਤੇ ਕਿਸੇ ਦੇ ਘਰ ਪੁੱਛਗਿੱਛ ਕਰਨ ਗਈ ਸੀ ਕਿ ਛੱਤ ਤੋਂ ਕੁਝ ਜਣਿਆਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਪਥਰਾਅ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਡੀਸੀਪੀ ਅਨੁਸਾਰ ਘਟਨਾ ਤੋਂ ਬਾਅਦ ਉਥੇ ਆਰਏਐਫ ਟੀਮ ਤਾਇਨਾਤ ਕਰ ਦਿੱਤੀ ਗਈ ਤੇ ਇਸ ਵੇਲੇ ਹਾਲਾਤ ਕਾਬੂ ਹੇਠ ਹਨ। ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਹੁਣ ਤਕ ਇਸ ਮਾਮਲੇ ਸਬੰਧੀ 23 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਹਿੰਸਾ ਨਾਲ ਹੁਣ ਤਕ ਸੌ ਦੇ ਕਰੀਬ ਵੀਡੀਓ ਸਾਹਮਣੇ ਆਏ ਹਨ।

Total Views: 360 ,
Real Estate