
ਫਲੋਰਾ ਸੈਨੀ( Flora Saini ) ਸਿਨੇਮਾ ਜਗਤ ਦਾ ਚਰਚਿਤ ਨਾਂਮ ਹੈ। ਕਈ ਫਿਲਮਾਂ ਅਤੇ ਵੈੱਬ ਸੀਰੀਜ਼ ( Web Series ) ਵਿੱਚ ਨਜ਼ਰ ਆ ਚੁੱਕੀ ਫਲੋਰਾ ਸੈਨੀ ਨੂੰ ਅਸਲ ਪ੍ਰਸਿੱਧੀ ਏਕਤਾ ਕਪੂਰ (Ekta Kapoor ) ਦੇ ਵੈੱਬ ਸੀਰੀਜ਼ ਗੰਦੀ ਬਾਤ ਤੋਂ ਮਿਲੀ ।

ਬੇਹੱਦ ਖੂਬਸੂਰਤ ਦਿਖਣ ਵਾਲੀ ਫਲੋਰਾ ਨੂੰ ਕਦੇ ਆਪਣੀ ਫਿੱਗਰ ਕਰਕੇ ਸ਼ਰਮਿੰਦਾ ਹੋਣਾ ਪੈਂਦਾ ਸੀ । ਇਹ ਗੱਲ ਖੁਦ ਉਸਨੇ ਦੱਸੀ ।
ਉਸਨੇ ਪੋਸਟ ਲਿਖ ਕੇ ਦੱਸਿਆ ਕਿ ਕਿਵੇਂ ਉਸਨੂੰ ਬਾਡੀ ਸੇ਼ਮਿੰਗ (Body Shaming ) ਦਾ ਸਿ਼ਕਾਰ ਹੋਣਾ ਪਿਆ। ਆਪਣੇ ਵਜ਼ਨ ਕਾਰਨ ਉਸਨੂੰ ਸ਼ਰਮਿੰਦਾ ਕੀਤਾ ਜਾਂਦਾ ਸੀ ਅਤੇ ਸੈੱਟ ਤੇ ਬੁਲੀ ਹੁੰਦੀ ਸੀ।
ਫਲੋਰਾ ਨੇ ਲਿਖਿਆ ਕਿ ਇੱਕ ਲੇਡੀ ਕੋਰਿਓਗ੍ਰਾਫਰ ਨੇ ਸੈੱਟ ਤੇ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਮਾਈਕ ‘ਤੇ ਉਸਨੂੰ ਬੌਡੀ ਸ਼ੇਮ ਕੀਤਾ ਸੀ ।

ਟੈਲੀਵੁੱਡ ਵਿੱਚ ਆਪਣੇ ਕਰੀਅਰ ‘ਚ ਟਾਪ ਤੇ ਰਹਿੰਦੇ ਹੋਏ ਵੀ ਉਸਨੂੰ ਲੰਬਾ ਸਮਾਂ ਕੋਈ ਐਡ ਨਹੀਂ ਮਿਲਿਆ। ਮੇਕਰਜ ਨੂੰ ਲੱਗਦਾ ਸੀ ਕਿ ਪ੍ਰੋਡਕਟ ਪ੍ਰੋਮੋਸ਼ਨ ਦੇ ਲਈ ਉਹ ਜਿ਼ਆਦਾ ਹੀ ਮੋਟੀ ਹੈ।

ਉਸਨੂੰ ਕਈ ਵਾਰ ਭਾਰ ਘੱਟ ਕਰਨ ਦੀ ਸਲਾਹ ਦਿੱਤੀ ਗਈ ।
ਆਪਣੇ ਵਧੇ ਹੋਏ ਵਜ਼ਨ ਦਾ ਜਿ਼ਕਰ ਕਰਦੇ ਉਹ ਦੱਸਦੀ ਹੈ ਕਿ ਉਦੋਂ ਉਹ PCOS ਗ੍ਰਸਿਤ ਸੀ । ਇਹ ਆਮ ਜਿਹੀ ਬਿਮਾਰੀ ਹੈ ਜਿਸ ਵਿੱਚ ਕਈ ਲੜਕੀਆਂ ਗੁਜਰਦੀਆਂ ਹਨ । ਬਹੁਤ ਸਾਰੀਆਂ ਕੋਸਿ਼ਸਾਂ ਦੇ ਬਾਵਜੂਦ ਹੀ ਵਜ਼ਨ ਮੁਸ਼ਕਿਲ ਨਾਲ ਕੰਟਰੋਲ ਹੋ ਸਕਦਾ ਹੈ ।

ਫਲੋਰਾ ਨੇ ਵਜ਼ਨ ਨੂੰ ਲੈ ਕੇ ਚਿੰਤਾ ਵਿੱਚ ਰਹਿਣ ਵਾਲੀਆਂ ਲੜਕੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਲਿਖਿਆ , ‘ ਜਦੋ ਤੁਸੀ ਖੁਦ ਨੂੰ ਪਿਆਰ ਕਰਨ ਲੱਗਦੇ ਹੋ ਤਾਂ ਹਰ ਚੀਜ਼ ਸਹੀ ਹੋ ਜਾਂਦੀ ਹੈ — ਅਤੇ ਤੁਸੀ ਇਸ ਨੂੰ ਕੰਟਰੋਲ ਕਰ ਸਕਦੇ ਹੋ । ਫਲੋਰਾ ਨੇ ਕੁਝ ਅਜਿਹਾ ਹੀ ਕੀਤਾ।

ਫਲੋਰਾ ਸੈਨੀ ਧਨਕ , ਬੇਗਮ ਜਾਨ ਵਰਗੀਆਂ ਫਿਲਮਾਂ ਅਤੇ ਆਰੀਆ, ਇਨਸਾਈਡ ਇਜ, ਗੰਦੀ ਬਾਤ ਵਰਗੇ ਵੈੱਬ ਸੀਰੀਜ਼ ‘ਚ ਨਜ਼ਰ ਆ ਚੁੱਕੀ ਹੈ।


















