ਬਦਲਾਅ ਹੋਰ ਕੀ ਹੁੰਦਾ , ਆਪਣੀ ਹੀ ਸਰਕਾਰ ਦੇ ਮੰਤਰੀ ਖਿਲਾਫ਼ ਧਰਨੇ ਲਾਉਣੇ ਪੈਣੇ ਇਹ ਹੀ ਬਦਲਾਅ ਹੁੰਦਾ ਹੋਣਾ ਸ਼ਾਇਦ ? ਪੰਜਾਬ ਸਰਕਾਰ ਦੀ ਇੱਕਲੌਤੀ ਮਹਿਲਾ ਮੰਤਰੀ ਦੇ ਘਰ ‘ਆਪ’ ਦੇ ਵਰਕਰ ਧਰਨੇ ਤੇ ਬੈਠ ਗਏ ਹਨ। ਉਹਨਾਂ ਦਾ ਦੋਸ਼ ਹੈ ਕਿ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਹਨਾ ਦੀ ਕੋਈ ਸੁਣਵਾਈ ਨਹੀਂ। ਵਰਕਰ ਕਹਿੰਦੇ ਹਨ ਕਿ ਉਹਨਾਂ ਨੇ ਜੀਅ-ਜਾਨ ਨਾਲ ਮਿਹਨਤ ਕੀਤੀ ਪਰ ਹੁਣ ਮੰਤਰੀ ਨੇ ਉਹਨਾਂ ਨੂੰ ਪਿੱਛੇ ਕਰਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਮੂਹਰੇ ਕਰ ਦਿੱਤਾ ਹੈ।
ਸਾਹਿਲ ਮੌਂਗਾ, ਬੱਬੂ ਉਪਲ ਸਮੇਤ ਧਰਨੇ ਲਗਾਉਣ ਪਹੁੰਚੇ ਵਰਕਰਾਂ ਨੇ ਦੋਸ਼ ਲਗਾਇਆ ਕਿ ਮੰਤਰੀ ਜੀ ਫੋਨ ਕਰਦੇ ਹਾਂ ਤਾਂ ਉਹਨਾਂ ਦਾ ਪੀਏ ਅੱਗੇ ਗੱਲ ਨਹੀਂ ਕਰਵਾਉਂਦਾ ।
ਦੂਜੇ ਹਲਕੇ ਦਾ ‘ਆਪ’ ਨੇਤਾ ਉੱਥੇ ਦਖਲਅੰਦਾਜ਼ੀ ਕਰ ਰਿਹਾ ਹੈ। ਇਹੀ ਨਹੀਂ , ਕੌਸਿਲ ਚੋਣਾਂ ਵਿੱ ‘ਆਪ ਵਰਕਰਾਂ ਨਾਲ ਝਗੜਾ ਕਰਨ ਵਾਲਾ ਕਾਂਗਰਸੀ ਮੰਤਰੀ ਦੇ ਨਾਂਮ ‘ਤੇ ਨਿਯੁਕਤੀਆਂ ਕਰ ਰਿਹਾ ਹੈ। ਮਲੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਦੇ ਨੇੜਲੇ ਹੁਣ ਡਾ: ਬਲਜੀਤ ਕੌਰ ਦੇ ਨਜ਼ਦੀਕੀ ਬਣ ਚੁੱਕੇ ਹਨ। ਕਾਂਗਰਸੀਆਂ ਤੋਂ ਬਿਨਾ ਅਕਾਲੀ ਵੀ ਹੁਣ ਬੀਬੀ ਜੀ ਦੇ ਨੇੜਲੇ ਬਣ ਗਏ ਹਨ ਜਦਕਿ ਟਕਸਾਲੀ ਆਪ ਵਰਕਰਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ ।
ਦਰਵਾਜੇ ਤੇ ਧਰਨੇ ਬੈਠੇ ਵਰਕਰਾਂ ਬਾਰੇ ਗੱਲ ਕਰਦੇ ਹੋਏ ਮੰਤਰੀ ਡਾ: ਬਲਜੀਤ ਕੌਰ ਦਾ ਕਹਿਣਾ ਹੈ ਕਿ ਮੈਨੂੰ ਇਸ ਮਾਮਲੇ ‘ਚ ਕੋਈ ਜਾਣਕਾਰੀ ਨਹੀਂ ਹੈ ਵਰਕਰ ਕਿਉਂ ਨਾਰਾਜ਼ ਹਨ ? ਅਸੀਂ ਵਰਕਰਾਂ ਨਾਲ ਗੱਲ ਕਰਕੇ ਉਹਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਾਂਗੇ। ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਆਗੂਆਂ ਨੂੰ ਅੱਗੇ ਕਰਨ ਵਾਲੀ ਕੋਈ ਗੱਲ ਨਹੀਂ ।
ਮੰਤਰੀ ਮੈਡਮ ਨੇ ਵਰਕਰਾਂ ਨੂੰ ਬੁਲਾ ਕੇ ਗੱਲ ਕਰਨੀ ਚਾਹੀ ਪਰ ਵਰਕਰਾਂ ਅੜ ਗਏ ਕਿ ਮੰਤਰੀ ਜੀ ਧਰਨੇ ਵਾਲੀ ਥਾਂ ਤੇ ਆ ਕੇ ਗੱਲ ਕਰਨ ਨਹੀਂ ਤਾਂ ਧਰਨਾ ਚੱਲਦਾ ਰਹੇਗਾ।
ਝਾੜੂ ਬਰਦਾਰ ਆਪਣੀ ਹੀ ਪਾਰਟੀ ਦੀ ਮੰਤਰੀ ਖਿਲਾਫ਼ ਲਾ ਰਹੇ ਹਨ ਧਰਨੇ
Total Views: 450 ,
Real Estate



















