ਕਿਸਾਨਾਂ ਨਾਲ ਮੀਟਿੰਗ ਮਗਰੋਂ ਐਮਐਸਪੀ ‘ਤੇ ਸਹਿਮਤੀ ਬਣੀ – ਕਣਕ ਤੇ 500 ਰੁਪਏ ਬੋਨਸ ਦੇਣ ਦਾ ਵਾਅਦਾ

ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ‘ਚ ਵੱਡੇ ਫੈਸਲੇ ਲਏ ਗਏ । ਜਿਸ ਵਿੱਚ ਐਮਐਸਪੀ ਤੋਂ ਬਿਨਾ ਕਣਕ ਦੇ ਨੁਕਸਾਨ ਬਦਲੇ 500 ਰੁਪਏ ਪ੍ਰਤੀ ਕੁਇਟਲ ਬੋਨਸ ਦੇਣ ਦਾ ਐਲਾਨ ਕੀਤਾ।
ਮੀਟਿੰਗ ਮਗਰੋਂ ਕਿਸਾਨ ਨੇਤਾ ਹਰਿੰਦਰ ਲੱਖੋਵਾਲ ਨੇ ਕਿਹਾ ਚੰਗੇ ਮਾਹੌਲ ‘ਚ ਚਰਚਾ ਹੋਈ ਹੈ। ਮੁੱਖ ਮੰਤਰੀ ਨੇ ਪਾਣੀ ਬਚਾਉਣ ਦੀ ਗੱਲ ਕੀਤੀ ਜਿਸ ਉੱਤੇ ਅਸੀਂ ਮੂੰਗੀ , ਮੱਕੀ ਅਤੇ ਬਾਸਮਤੀ ਤੇ ਐਮਐਸਪੀ ਦੀ ਬਾਰੇ ਆਖਿਆ। ਬਿਜਲੀ ਦੇ ਮਾਮਲੇ ਤੇ ਮੰਨਿਆ ਕਿ ਹੁਣ ਜੂਨ ਦੀ ਥਾਂ ਤੇ ਮਈ ਵਿੱਚ ਖੇਤਾਂ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਦੀ ਵਿਉਂਤ ਹੈ।
6 ਮਹੀਨੇ ਖੇਤ ਖਾਲੀ ਰੱਖਣ ਲਈ ਬਦਲੇ ਮੁਆਵਜੇ ਲਈ ਨਾਬਾਰਡ ਨਾਲ ਕਰਾਂਗੇ- ਮੁੱਖ ਮੰਤਰੀ
ਨਾਬਾਰਡ ਦੀ ਸਕੀਮ ਦੇ ਤਹਿਤ ਜ਼ਮੀਨ ਖਾਲੀ ਰੱਖਣ ਦੇ ਮੁੱਦੇ ਤੇ ਲੱਖੋਵਾਲ ਨੇ ਕਿਹਾ ਇਸ ਤਹਿਤ 2 ਮਹੀਨੇ ਖੇਤ ਖਾਲੀ ਰੱਖਣ ‘ਤੇ 10 ਹਜ਼ਾਰ ਰੁਪਏ ਮਿਲਦੇ ਹਨ, ਜਿਸ ਕਰਕੇ ਕੋਈ ਕਿਸਾਨ ਖੇਤ ਖਾਲੀ ਰੱਖਣ ਨੂੰ ਤਿਆਰ ਨਹੀਂ । ਸਲਾਨਾ ਠੇਕਾ 60 ਹਜ਼ਾਰ ਰੁਪਏ ਬਣਦਾ ਹੈ , ਸਰਕਾਰ 40 ਰੁਪਏ ਕਿਸਾਨਾਂ ਨੂੰ ਦੇਵੇ ਤਾਂ 6 ਮਹੀਨੇ ਖੇਤ ਖਾਲੀ ਰੱਖਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਆਗੂਆਂ ਨੂੰ ਕਿਹਾ ਉਹ ਵਿਸ਼ਵ ਬੈਂਕ ਨਾਲ ਗੱਲ ਕਰਕੇ ਪਤਾ ਕਰਕੇ ਇਸ ਖਾਲੀ ਖੇਤ ਲਈ ਕਿੰਨੇ ਪੈਸੇ ਦੇਵੇਗਾ ।
ਕਿਸਾਨਾਂ ਨੇ ਮੀਟਿੰਗ ਦੌਰਾਨ ਕਣਕ ਦਾ ਝਾੜ ਘੱਟ ਹੋਣ ਕਾਰਨ 500 ਰੁਪਏ ਬੋਨਸ ਦੇਣ ਦੀ ਮੰਗ ਕੀਤੀ ਸੀ , ਮੁੱਖ ਮੰਤਰੀ ਨੇ ਹਾਮੀ ਭਰ ਦਿੱਤੀ ਹੈ ਪਰ ਅਧਿਕਾਰੀਆਂ ਨਾਲ ਸਲਾਹ ਤੋਂ ਬਾਅਦ ਇਸਦਾ ਐਲਾਨ ਅਗਲੀ ਮੀਟਿੰਗ ‘ਚ ਕਰਨ ਦੀ ਗੱਲ ਆਖੀ ਹੈ।
10 ਦਿਨਾਂ ਬਾਅਦ ਫਿਰ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ । ਇਸ ਦੌਰਾਨ ਗੰਨੇ ਦੀ ਬਕਾਇਆ ਰਾਸ਼ੀ ਦਾ ਵੀ ਭਰੋਸਾ ਦਿੱਤਾ ਗਿਆ।
ਮੀਟਿੰਗ ‘ਚ ਚੋਣਾਂ ਲੜਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਨਹੀਂ ਬੁਲਾਇਆ ।

Total Views: 257 ,
Real Estate