ਨਵਾਜ਼ ਸ਼ਰੀਫ਼ ਭਾਰਤੀਆਂ ਨੂੰ ਮਿਲਦੇ ਸਨ, ਉਨ੍ਹਾਂ ਦੇ ਘਰੇ ਰਚੀ ਗਈ ਸਾਜਿਸ਼ -ਪਾਕਿ ਮੰਤਰੀ

ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫ਼ਵਾਦ ਹੁਸੈਨ ਚੌਧਰੀ ਨੇ ਕਿਹਾ ਕਿ ਇਮਰਾਨ ਖਾਨ ਆਖਰੀ ਓਵਰ ਤੱਕ ਆਪਣੀ ਸਰਕਾਰ ਲਈ ਸੰਘਰਸ਼ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਇਮਰਾਨ ਖਾਨ ਦੀ ਨਹੀਂ ਸਗੋਂ ਪਾਕਿਸਤਾਨੀ ਅਵਾਮ ਦੀ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਮਰਾਨ ਖਾਨ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਵਿੱਚ ਕੌਮਾਂਤਰੀ ਸਾਜਿਸ਼ ਕੀਤੀ ਜਾ ਰਹੀ ਹੈ। ਫ਼ਵਾਦ ਚੌਧਰੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਨਾਮ ਲਿਆ। ਉਨ੍ਹਾਂ ਨੇ ਕਿਹਾ ਕਿ ਨਵਾਜ਼ ਦੀਆਂ ਭਾਰਤੀਆਂ ਨਾਲ ਮੁਲਾਕਾਤਾਂ ਕਿਸੇ ਤੋਂ ਲੁਕੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਇਜ਼ਰਾਈਲ ਦੇ ਕੂਟਨੀਤਕਾਂ ਤੋਂ ਨਵਾਜ਼ ਸ਼ਰੀਫ਼ ਦੀਆਂ ਮੁਲਾਕਾਤਾਂ ਲੁਕੀਆਂ ਨਹੀਂ ਹਨ। ਨਵਾਜ਼ ਸ਼ਰੀਫ਼ ਦੇ ਲੰਡਨ ਵਾਲੇ ਘਰ ਵਿੱਚ ਇਹ ਸਾਜਸ਼ ਕੀਤੀ ਗਈ ਸੀ। ਫ਼ਵਾਦ ਚੌਧਰੀ ਨੇ ਕਿਹਾ ਕਿ ਇਸ ਸਾਜਿਸ਼ ਵਿੱਚ ਪਾਕਿਸਤਾਨੀ ਮੀਡੀਆ ਦੇ ਵੀ ਕੁਝ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਇਮਰਾਨ ਖਾਨ ਦੀ ਨਹੀਂ ਸਗੋਂ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਹੈ ਅਤੇ ਪਾਕਿਸਤਾਨ ਦੇ ਇੱਕ ਆਜ਼ਾਦ ਮੁਲਕ ਹੋਣ ਦੀ ਹੈ।

Total Views: 331 ,
Real Estate