ਯੂਕਰੇਨ : ਪਾਣੀ ਦੀ ਕਮੀ ਨਾਲ ਬੱਚਿਆਂ ਦੀਆਂ ਮੌਤਾਂ

ਯੂਕਰੇਨੀ ਸ਼ਹਿਰ ਮਾਰਿਓਪੋਲ ਤੋਂ ਭੱਜਣ ਵਿੱਚ ਕਾਮਯਾਬ ਰਹੀ ਇੱਕ 27 ਸਾਲਾ ਮਹਿਲਾ, ਵਿਕਟੋਰੀਆ ਨੇ 5 ਲਾਈਵ ਬ੍ਰੇਕਫਾਸਟ ਨੂੰ ਦੱਸਿਆ ਹੈ ਕਿ ਮਾਰਿਓਪੋਲ ਵਿੱਚ ਹਾਲਾਤ ਕਿੰਨੇ ਮਾੜੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਉੱਥੋਂ ਭੱਜਣਾ ਪਿਆ। ਵਿਕਟੋਰੀਆ ਨੇ ਕਬੰਦੀ ਆਵਾਜ਼ ‘ਚ ਦੱਸਿਆ, “ਮੇਰਾ ਸ਼ਹਿਰ ਬਿਲਕੁਲ ਤਬਾਹ ਹੋ ਗਿਆ ਹੈ।” “ਲੋਕ ਬੇਸਮੈਂਟ ਵਿੱਚ ਰਹਿੰਦੇ ਹਨ, ਪਰ ਫਿਰ ਵੀ ਸੁਰੱਖਿਅਤ ਨਹੀਂ ਹੈ। ਉਹ ਬਹੁਤ ਭੈੜੀ ਬੰਬਾਰੀ ਕਰ ਰਹੇ ਹਨ ਜੋ ਬੇਸਮੈਂਟਾਂ ਨੂੰ ਵੀ ਤਬਾਹ ਕਰ ਰਹੀ ਹੈ”। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਕੋਲ ਖਾਣਾ ਅਤੇ ਪਾਣੀ ਨਹੀਂ ਹੈ। “ਤਿੰਨ ਬੱਚੇ, ਜਿਨ੍ਹਾਂ ਨੂੰ ਮੈਂ ਜਾਣਦੀ ਸੀ ਉਹ ਪਾਣੀ ਦੀ ਕਮੀ ਨਾਲ ਮਰ ਗਏ। ਇਹ 21ਵੀਂ ਸਦੀ ਹੈ ਅਤੇ ਮੇਰੇ ਸ਼ਹਿਰ ਵਿੱਚ ਬੱਚੇ ਪਾਣੀ ਦੀ ਕਮੀ ਨਾਲ ਮਰ ਰਹੇ ਹਨ। ਉਹ ਹੁਣ ਭੁੱਖੇ ਮਰ ਰਹੇ ਹਨ।” ਵਿਕਟੋਰੀਆ ਨੇ ਅੱਗੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸ਼ਹਿਰ ‘ਚੋਂ ਨਿੱਕਲਣ ਲਈ ਮਦਦ ਕਰਨ ਵਿੱਚ ਅਸਮਰੱਥ ਸਨ ਅਤੇ ਹੁਣ ਉਹ “ਉਨ੍ਹਾਂ ਨੂੰ ਬਾਹਰ ਕੱਢਣ” ਲਈ ਬੇਤਾਬ ਹਨ।

Total Views: 240 ,
Real Estate