ਦਵਿੰਦਰ ਸਿੰਘ ਸੋਮਲ
ਰਸ਼ੀਆ ਵਲੋ ਯੁਕਰੇਨ ਉੱਪਰ ਕੀਤੀ ਚੜਾਈ ਨੂੰ ਅੱਜ ਛੱਬੀਵਾ ਦਿਨ ਹੈ। ਯੂਕੇ ਸਰਕਾਰ ਦੀ ਇੰਨਟੇਲੀਜੇਸ ਅਨੁਸਾਰ ਰੂਸੀ ਫੌਜ ਜੋ ਯੁਕਰੇਨ ਦੀ ਰਾਜਧਾਨੀ ਕੀਅਵ ਵੱਲ ਨੂੰ ਉੱਤਰਪੱਛਮੀ ਪਾਸੇ ਤਰਫੋ ਅੱਗੇ ਵਧ ਰਹੀ ਸੀ ਉਸਨੂੰ ਯੁਕਰੇਨੀਅਨਸ ਵਲੋ ਖਦੇੜਿਆ ਗਿਆ ਹੈ।
ਸਕਾਈ ਨਿਊਜ ਦੀ ਇੱਕ ਰਿਪੋਰਟ ਮੁਤਾਬਿਕ ਯੁਕਰੇਨ ਦੇ ਵਿਦੇਸ਼ ਮੰਤਰਾਲ ਵਲੋ ਇਹ ਦਾਅਵਾ ਕੀਤਾ ਗਿਆ ਹੈ ਕੇ ਹੁਣ ਤੱਕ ਦੀ ਜੰਗ ‘ਚ ਰਸ਼ੀਆ ਦੇ ਪੰਦਰਾ ਹਜ਼ਾਰ ਫੌਜੀ ਮਾਰੇ ਜਾ ਚੁੱਕੇ ਨੇ ਅਤੇ ਨਾਲ ਹੀ ਇਹ ਵੀ ਆਖਿਆ ਗਿਆ ਕੇ ਹੁਣ ਤੱਕ ਰਸ਼ੀਆ ਆਪਣੇ 1535 armoured vehicles ਵੀ ਗਵਾ ਚੁਕਿਆ ਹੈ।ਸਕਾਈ ਨਿਊਜ ਨੇ ਰਿਪੋਰਟ ‘ਚ ਦੱਸਿਆ ਕੇ ਉਹ ਯੁਕਰੇਨੀਅਨ ਅਧਿਕਾਰੀਆ ਵਲੋ ਦਿੱਤੇ ਇਹਨਾਂ ਅੰਕੜਿਆ ਦੀ ਪੁਸ਼ਟੀ ਨਹੀ ਕਰਦੇ ਅਤੇ ਮਾਹਿਰਾ ਦਾ ਮੰਨਣਾ ਹੈ ਕੀ ਇਹ ਜੰਗ ‘ਚ ਸ਼ਾਮਿਲ ਮੁੱਲਖਾ ਦੇ ਹੱਕ ‘ਚ ਹੁੰਦਾ ਕੇ ਉਹ ਦੁਸ਼ਮਨ ਦੇਸ਼ ਦੇ ਹੋਏ ਨੁਕਸਾਨ ਵਾਰੇ ਵਧਾ ਚੜਾ ਕੇ ਦੱਸਣ।
ਕਾਬਿਲ ਏ ਜਿਕਰ ਹੈ ਕੀ ਪਿਛਲੇ ਹਫਤੇ ਯੂਐਸ ਨੇ ਇਕ ਨਪਿਆ ਤੁਲਿਆ ਅੰਦਾਜਾ ਦਿੱਤਾ ਸੀ ਜੋ ਸੁਝਾਉਦਾ ਸੀ ਕੇ ਤਿੰਨ ਹਫਤਿਆ ਤੋ ਘੱਟ ਦੀ ਲੜਾਈ ਵਿੱਚ ਸੱਤ ਹਜ਼ਾਰ ਰਸ਼ੀਅਨ ਫੌਜੀ ਆਪਣੀ ਜਾਨ ਗਵਾ ਚੁੱਕੇ ਨੇ।
ਦੱਖਣੀ ਪੋਰਟ ਸਿਟੀ ਮਾਰੀਉਪਲ ‘ਚ ਸਰੈਡਰ ਕਰਨ ਦੀ ਮੰਗ ਨੂੰ ਯੁਕਰੇਨ ਵਲੋ ਠੁਕਰਾਤਾ ਗਿਆ ਹੈ ਮੋਸਕੋ ਨੇ ਦਾਅਵਾ ਕੀਤਾ ਸੀ ਕੇ ਜੇਕਰ ਯੁਕਰੇਨ ਵਲੋ ਹਥਿਆਰ ਰੱਖ ਦਿੱਤੇ ਜਾਣ ਤਾਂ ਉਹ ਨਾਗਰਿਕਾ ਅਤੇ ਸੈਨਿਕਾ ਨੂੰ ਸ਼ਹਿਰ ਛੱਡਣ ਦੀ ਇਜਾਜਤ ਦੇਣਗੇ।
ਰਸ਼ੀਆ ਯੁਕਰੇਨ ਯੁੱਧ ਛੱਬੀਵਾ ਦਿਨ
Total Views: 285 ,
Real Estate



















