
ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸ ਵੱਲੋਂ ਉਨ੍ਹਾਂ ਦੇ ਦੇਸ ਉੱਪਰ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ 15 ਹਜ਼ਾਰ ਰੂਸੀ ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ। ਫੇਸਬੁੱਕ ਪੰਨੇ ਉੱਪਰ ਪਾਈ ਇੱਕ ਪੋਸਟ ਵਿੱਚ ਯੂਕਰੇਨ ਦੇ ਜਨਰਲ ਸਟਾਫ਼ ਨੇ ਲਿਖਿਆ ਕਿ ਪਿਛਲੇ 25 ਦਿਨਾਂ ਵਿੱਚ ਰੂਸ ਦੇ 14,700 ਫ਼ੌਜੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੋਸਟ ਵਿੱਚ ਕਿਹਾ ਗਿਆ ਕਿ ਰੂਸ ਦੇ 476 ਟੈਂਕ , 200 ਤੋਂ ਜ਼ਿਆਦਾ ਲੜਾਕੂ ਜਹਾਜ਼, ਹੈਲੀਕੌਪਟਰ ਅਤੇ ਡਰੋਨ ਅਤੇ 1,487 ਬਖਤਰਬੰਦ ਗੱਡੀਆਂ ਤਬਾਹ ਹੋ ਚੁੱਕੀਆਂ ਹਨ।
ਦੂਜੇ ਪਾਸੇ ਰੂਸ ਨੇ ਐਤਵਾਰ ਨੂੰ ਯੂਕਰੇਨ ਵੱਲ ਇੱਕ ਹਾਈਪਰ-ਸੌਨਿਕ ਮਿਜ਼ਾਈਲ ਦਾਗੀ ਹੈ। ਇਸ ਮਿਜ਼ਾਈਲ ਨਾਲ ਯੂਕਰੇਨ ਵਿੱਚ ਇੱਕ ਈਂਧਣ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਰੂਸ ਵੱਲੋਂ ਯੂਕਰੇਨ ਖਿਲਾਫ਼ ਹਾਈਪਰ-ਸੌਨਿਕ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਹੈ।
Total Views: 204 ,
Real Estate



















