ਦਵਿੰਦਰ ਸਿੰਘ ਸੋਮਲ
ਦੋਵੇ ਧਿਰਾ ਵਲੋ ਇਸ ਮਸਲੇ ਦੇ ਹੱਲ ਲਈ ਚੌਥੇ ਗੇੜ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਵਾਰੇ ਯੁਕਰੇਨੀ ਨੈਗੋਸ਼ੀਐਟਰ ਦਾ ਕਹਿਣਾ ਹੈ ਕੀ ਇਸ ਗੱਲਬਾਤ ਦਾ ਨਿਸ਼ਾਨਾ ਹੈ ਹੋ ਰਹੇ ਹਮਲਿਆ ਨੂੰ ਬੰਦ ਕਰਵਾਉਣਾ ਰਸ਼ੀਅਨ ਫੋਰਸਸ ਯੁਕਰੇਨ ਚੋ ਵਾਪਸ ਜਾਣ ਅਤੇ ਯੁਕਰੇਨ ਦੇ ਲਈ ਸੁਰੱਖਿਆ ਦੀ ਗਾਰੰਟੀ।
ਯੁਕਰੇਨ ਦੇ ਰਾਸ਼ਟਰਪਤੀ ਵੋਲਦੀਮੇਰ ਜੇਲਨੇਸਕੀ ਨੇ ਫਿਰ ਇੱਕ ਵਾਰ ਪੱਛਮੀ ਮੁੱਲਖਾ ਨੂੰ ਨੋ ਫਲਾਈ ਜੋ ਨ ਬਣਾਉਣ ਦੀ ਮੰਗ ਉਠਾਈ ਅਤੇ ਕਿਹਾ ਕੇ ਇਹ ਕੁਝ ਕੁ ਦਿਨਾ ਦੀ ਗੱਲ ਹੈ ਜਦੋ ਰੂਸੀ ਰੌਕਟ ਕਿਸੇ ਨੈਟੋ ਮੁੱਲਖ ਦੀ ਜਮੀਨ ਤੇ ਆ ਡਿੱਗੇਗਾ।
ਜਿਕਰਯੋਗ ਹੈ ਕੀ ਬੀਤੇ ਕੱਲ ਰੂਸੀ ਫੌਜਾ ਨੇ ਯੁਕਰੇਨ ਦੇ ਪੱਛਮੀ ਖਿੱਤੇ ‘ਚ ਪੈਦੇ ਯੁਕਰੇਨੀਅਨ ਫੌਜ ਦੇ ਇੱਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਜਿੱਥੇ 35 ਲੋਕਾ ਦੀ ਮੌਤ ਅਤੇ 134 ਜਖਮੀ ਦੱਸੇ ਗਏ ਨੇ।
ਇਹ ਹਮਲਾ ਜਿੱਥੇ ਹੋਇਆ ਉਹ ਬੈਸ ਮੁੱਲਖ ਪੌਲੈਂਡ ਜੋ ਕੀ ਨੈਟੋ ਦਾ ਹਿੱਸਾ ਹੈ ਉਸਦੇ ਬੋਰਡਰ ਤੋ ਮਹਿਜ ਪੰਦਰਾ ਮੀਲ ਦੀ ਦੂਰੀ ਤੇ ਹੈ।
ਇਸਤੋ ਬਾਅਦ ਅਮਰੀਕਾ ਵਲੋ ਬਿਆਨ ਆਇਆ ਕੇ ਜੇਕਰ ਨੈਟੋ ਮੁੱਲਖ ਤੇ ਕੋਈ ਅਟੈਕ ਹੋਇਆ ਤਾਂ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ।ਯੂਕੇ ਹੈਲਥ ਸੈਕਰੇਟਰੀ ਸਾਜਿਦ ਜਾਵੇਦ ਨੇ ਵੀ ਕਿਹਾ ਕੇ ਕਿਸੇ ਵੀ ਨੈਟੋ ਮੁੱਲਖ ਉੱਤੇ ਰਸ਼ੀਅਨਜ ਵਲੋ ਹਮਲੇ ਦਾ ਤਕੜਾ ਜਵਾਬ ਦਿੱਤਾ ਜਾਵੇਗਾ।
ਯੁਕਰੇਨ ਦੇ ਸ਼ਹਿਰ ਮਾਰੀਉਪੋਲ ਦੇ ਅਧਿਕੀਰੀਆ ਦਾ ਕਹਿਣਾ ਹੈ ਕੀ ਹੁਣ ਤੱਕ ਇੱਕੀ ਸੋ ਸਿਵੇਲੀਅਨਜ ਦੀ ਮੌਤ ਹੋ ਚੁੱਕੀ ਹੈ ਹਾਂਲਾਕਿ ਈਯੂ ਅਧਿਕਾਰੀ ਵਲੋ ਇਹ ਅੰਕੜਾ ਚੌਵੀ ਸੋ ਦੱਸਿਆ ਜਾ ਰਿਹਾ ਨਾਲ ਹੀ ਰੈਡ ਕਰੌਸ ਨੇ ਚੇਤਾਵਨੀ ਦਿੱਤੀ ਹੈ ਕੀ ਲੋਕਾ ਨੂੰ ਬਚਾਉਣ ਦਾ ਸਮਾਂ ਬੀਤਦਾ ਜਾ ਰਿਹਾ ਹੈ।
ਰਾਜਧਾਨੀ ਕੀਅਵ ਦੇ ਨਜਦੀਕ ਸ਼ਹਿਰ ਇਰਪਨ ਵਿੱਚ ਇੱਕ ਅਮਰੀਕੀ ਪੱਤਰਕਾਰ ਦੀ ਗੋਲੀ ਲੱਗਣ ਨਾਲ ਮੋਤ ਅਤੇ ਦੋ ਹੋਰ ਪੱਤਰਕਾਰਾ ਦੇ ਫੱਟੜ ਹੋਣ ਦੀ ਵੀ ਖਬਰ ਹੈ।
ਜਦੋ ਦੀ ਜੰਗ ਦੀ ਸ਼ੁਰੂਆਤ ਹੋਈ ਹੈ ਉਸ ਸਮੇ ਤੋ ਹੁਣ ਤੱਕ ਯੁਕਰੇਨ ਦੇ ਜਨਰਲ ਪਰੋਸੀਕਿਊਟਰ ਆਫਿਸ ਦੇ ਮੁਤਾਬਿਕ ਮੰਨਿਆ ਜਾ ਰਿਹਾ ਹੈ ਕੀ ਨੱਬੇ ਬੱਚਿਆ ਦੀ ਮੌਤ ਹੋ ਚੁੱਕੀ ਹੈ।
ਯੁਰਪੀਅਨ ਯੂਨੀਅਨ ਦੇ ਫੌਰਿਨ ਪੌਲਿਸੀ ਚੀਫ ਜੋਸਪ ਬੋਰੇਲ ਨੇ ਦੱਸਿਆ ਹੈ ਕੀ ਜੰਗ ਦੀ ਸ਼ੁਰੂਆਤ ਤੋ ਯੁਕਰੇਨ ਵਿੱਚੋ ਨਿੱਕਲ ਰਹੇ ਸ਼ਰਣਨਾਰਥੀਆ ਦੀ ਗਿਣਤੀ 2.6 ਮਿਲਿਅਨ ਹੋ ਗਈ ਹੈ। ਇਹਨਾਂ ਵਿੱਚੋ ਜਿਆਦਾਤਾਰ ਰਿਫਊਜੀ ਪੌਲਿਸ਼ ਸਰਹੱਦ ਤੇ ਪਹੁੰਚ ਰਹੇ ਨੇ।
ਜੰਗ ਕਾਰਣ ਯੁਕਰੇਨੀਅਨ ਲੋਕ ਹੰਗਰੀ ਰੌਮਾਨੀਆ ਮੋਲਦੋਵਾ ਅਤੇ ਸਲੋਵਾਕੀਆ ਵੱਲ ਨੂੰ ਜਾ ਰਹੇ ਨੇ।
ਯੂਕੇ ਹੌਮ ਆਫਿਸ ਦੇ ਦੱਸਣ ਮੁਤਾਬਿਕ ਬੀਤੇ ਕੱਲ ਭਾਵ ਐਤਵਾਰ ਦੁਪਹਿਰ ਤਿੰਨ ਵਜੇ ਤੱਕ ਯੁਕਰੇਨ ਫੈਮਲੀ ਸਕੀਮ ਦੇ ਤਹਿਤ ਬ੍ਰਿਟੇਨ ਲਈ ਚਾਰ ਹਜ਼ਾਰ ਵੀਜੇ ਜਾਰੀ ਹੋ ਚੁੱਕੇ ਨੇ।ਇਸ ਸਕੀਮ ਹੇਠਾ ਜੰਗ ਕਾਰਣ ਯੁਕਰੇਨ ਵਿੱਚੋ ਨਿੱਕਲੇ ਲੋਕ ਯੂਕੇ ਆਪਣੇ ਪਰਿਵਾਰਿਕ ਮੈਂਬਰਾ ਕੋਲ ਆ ਸਕਦੇ ਨੇ। ਇਸ ਰਿਪੋਰਟ ਅਨੁਸਾਰ ਹਜੇ ਤੱਕ ਕੁੱਲ 32 ਹਜ਼ਾਰ 200 ਅਰਜੀਆ ਖੋਲੀਆ ਗਈਆ ਨੇ ਜਦਕਿ ਦੱਸ ਹਜ਼ਾਰ ਛੇ ਸੋ ਯੁਕਰੇਨੀਅਨ ਸ਼ਰਣਨਾਰਥੀਆ ਵਲੋ ਵੀਜਾ ਐਪਲੀਕੇਸ਼ਨ ਸਾਇਟਜ ਜੋ ਕੀ ਯੂਰਪ ਅੰਦਰ ਕਈ ਜਗਾਹਾ ਤੇ ਨੇ ਉੱਥੇ appointments ਬਣਾਈਆ ਗਈਆ ਨੇ।
ਯੁਕਰੇਨੀਅਨ ਅਤੇ ਰਸ਼ੀਅਨਸ ਦੀ ਚਲ ਰਹੀ ਜੰਗ ਨੂੰ 19 ਦਿਨ ਹੋ ਗਏ ਨੇ
Total Views: 288 ,
Real Estate


















