ਸਾਊਦੀ ਅਰਬ ‘ਚ 81 ਜਣਿਆਂ ਨੂੰ ਇੱਕੋ ਦਿਨ ਦਿੱਤੀ ਗਈ ਫਾਂਸੀ

ਸਾਊਦੀ ਅਰਬ ਨੇ ਸ਼ਨੀਵਾਰ ਨੂੰ ਕਤਲੇਆਮ ਤੋਂ ਲੈ ਕੇ ਅੱਤਵਾਦੀ ਸਮੂਹਾਂ ਨਾਲ ਸਬੰਧਤ ਅਪਰਾਧਾਂ ਦੇ ਕਥਿਤ ਦੋਸ਼ੀ 81 ਲੋਕਾਂ ਨੂੰ ਫਾਂਸੀ ਦਿੱਤੀ। ਇਹ ਅੰਕੜਾ ਪਿਛਲੇ ਇੱਕ ਸਾਲ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਅਪਰਾਧੀਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ ਹੈ।
ਸਰਕਾਰੀ ਸਾਊਦੀ ਪ੍ਰੈਸ ਅਨੁਸਾਰ ਸ਼ਨੀਵਾਰ ਨੂੰ ਫਾਂਸੀ ਪਾਉਣ ਵਾਲਿਆਂ ਵਿੱਚ “ਮਾਸੂਮ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਹੱਤਿਆ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ” ਲੋਕ ਸ਼ਾਮਲ ਹਨ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਫਾਂਸੀ ‘ਤੇ ਚੜ੍ਹਾਏ ਗਏ ਕੁਝ ਲੋਕ ਅਲ-ਕਾਇਦਾ, ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਅਤੇ ਯਮਨ ਦੇ ਹੂਤੀ ਬਾਗੀਆਂ ਦੇ ਸਮਰਥਕ ਵੀ ਸਨ। ਜਿਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ, ਉਹ ਸਾਊਦੀ ਅਰਬ ‘ਚ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।ਇਸ ਵਿਚ ਵੱਡੀ ਗਿਣਤੀ ਵਿਚ ਆਮ ਨਾਗਰਿਕਾਂ ਨੂੰ ਮਾਰਨ ਅਤੇ ਸੁਰੱਖਿਆ ਬਲਾਂ ‘ਤੇ ਹਮਲੇ ਦੀ ਸਾਜ਼ਿਸ਼ ਸ਼ਾਮਲ ਸੀ। ਇਹ ਦੋਸ਼ੀ ਸਰਕਾਰੀ ਕਰਮਚਾਰੀਆਂ ਅਤੇ ਮਹੱਤਵਪੂਰਨ ਆਰਥਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਫਾਂਸੀ ਦਿੱਤੇ ਗਏ ਲੋਕਾਂ ਵਿੱਚ 73 ਸਾਊਦੀ, ਸੱਤ ਯਮਨ ਅਤੇ ਇੱਕ ਸੀਰੀਆਈ ਸ਼ਾਮਲ ਹੈ। ਫਾਂਸੀ ਦੀ ਇਸ ਕਾਰਵਾਈ ਦੀ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਵੀ ਹੋਈ ਹੈ।

Total Views: 299 ,
Real Estate