![]()
ਦਵਿੰਦਰ ਸਿੰਘ ਸੋਮਲ: ਯੁਕਰੇਨ ਵਿਵਾਦ ਦੇ ਚਲਦਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰਸ਼ੀਆ ਦੇ president ਵਲਾਦੀਮਾਰ ਪੂਤਿਨ ਨਾਲ ਅਸੂਲੀ ਤੌਰ ਤੇ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
ਵਾਇਟ ਹਾਊਸ ਦਾ ਕਹਿਣਾ ਹੈ ਕੀ ਫਰਾਂਸ ਵਲੋ ਪ੍ਰਸਤਾਵਿਤ ਇਹ ਗੱਲਬਾਤ ਫਿਰ ਹੀ ਹੋਵੇਗੀ ਜੇਕਰ ਰਸ਼ੀਆ ਵਲੋ ਯੁਕਰੇਨ ਤੇ ਚੜਾਈ ਨਾ ਕੀਤੀ ਗਈ। ਵਾਇਟ ਹਾਊਸ ਪ੍ਰੈਸ ਸੇਕਰਟਰੀ ਨੇ ਆਖਿਆ ਕੇ ਜੇਕਰ ਰਸ਼ੀਆ ਜੰਗ ਨੂੰ ਚੁਣਦਾ ਹੈ ਤਾਂ ਅਸੀ ਤੇਜੀ ਨਾਲ ਅਤੇ ਤਗੜੀਆ ਪਾਬੰਦੀਆ ਲਾਉਣ ਲਈ ਵੀ ਤਿਆਰ ਹਾਂ।
ਇਸੇ ਦਰਮਿਆਨ ਮੋਸਕੋ ਨੇ ਕਿਹਾ ਹੈ ਕੀ ਸੰਮੇਲਨ ਦੀ ਗੱਲ ਹਜੇ premature ਸਮੇ ਤੋ ਪਹਿਲਾ ਦੀ ਹੈ ਅਤੇ ਸਮਿਟ ਦੀ ਕੋਈ ਠੋਸ ਯੋਜਨਾ ਨਹੀ।
ਯੂਰਪ ਦੀ ਧਰਤੀ ਉੱਤੇ ਦਹਾਕਿਆ ਪਿੱਛੋ ਬਣੀ ਹੋਈ ਇਸ ਗੰਭੀਰ ਸਥਿਤੀ ਲਈ ਜੇਕਰ ਇਹ ਗੱਲਬਾਤ ਹੁੰਦੀ ਹੈ ਤਾਂ ਇਸ ਵਿੱਚੋ ਕਿਸੇ ਡਿਪਲੋਮੈਟਿਕ ਹੱਲ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ।
ਯੂਐਸ ਅਧਿਕਾਰੀਆ ਦਾ ਕਹਿਣਾ ਹੈ ਕੀ ਪ੍ਰਾਪਤ ਇੰਨਟੇਲੀਜੇਂਸ ਸੁਝਾਉਦੀ ਹੈ ਕੀ ਮੋਸਕੋ ਮਿਲਟਰੀ ਆਪਰੇਸ਼ਨ ਲਈ ਤਿਆਰ ਹੈ ਜਦਕਿ ਰਸ਼ੀਆ ਵਲੋ ਫਿਰ ਇੱਕ ਵਾਰ ਇਸ ਗੱਲ ਤੋ ਇਨਕਾਰ ਕੀਤਾ ਗਿਆ ਹੈ।
ਸਕਾਈ ਨਿਊਜ ਦੀ ਇੱਕ ਰਿਪੋਰਟ ਅਨੁਸਾਰ ਯੁਕਰੇਨ ਦੀ ਉੱਤਰੀ ਸੀਮਾ ਤੋ ਰਸ਼ੀਆ ਨੇ ਜੋ ਪਹਿਲਾ ਆਪਣੇ ਸੈਨਿਕ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਸੀ ਉਸਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਕੀ ਯੂਐਸ ਲੀਡਰਜ ਇਹ ਦਾਅਵਾ ਕਰ ਰਹੇ ਨੇ ਕੇ ਇਵੇ ਕਰਕੇ ਰਸ਼ੀਆ ਹਮਲੇ ਦੇ ਇੱਕ ਹੋਰ ਕਦਮ ਨੇੜੇ ਹੋ ਗਿਆ ਹੈ। ਬੇਲਾਰੂਸ ਅੰਦਰ ਹੋ ਰਹੀਆ ਮਿਲਟਰੀ ਐਕਸਰਸਾਈਜਜ ਜੋ ਐਤਵਾਰ ਨੂੰ ਖਤਮ ਹੋ ਰਹੀਆ ਸੰਨ ਉਹਨਾਂ ਦੇ ਸਮੇ ਨੂੰ ਵੀ ਵਧਾ ਦਿੱਤਾ ਗਿਆ ਹੈ।ਇਸ ਫੌਜੀ ਅਭਿਆਸ ‘ਚ ਅੰਦਾਜਨ ਤੀਹ ਹਜਾਰ ਰਸ਼ੀਅਨ ਸੈਨਿਕ ਭਾਗ ਲੇ ਰਹੇ ਮੰਨਿਆ ਜਾ ਰਿਹਾ ਹੈ।
ਕਾਬਿਲ ਏ ਜ਼ਿਕਰ ਹੈ ਕੀ ਪੱਛਮੀ ਮੁੱਲਖਾ ਦੇ ਇਸ ਦਾਅਵੇ ਕੀ ਰਸ਼ੀਆ ਯੁਕਰੇਨ ਤੇ ਚੜਾਈ ਕਰਨ ਜਾ ਰਿਹਾ ਮੋਸਕੋ ਵਲੋ ਵਾਰ ਵਾਰ ਇਸ ਦਾਅਵੇ ਦੀ ਤਰਦੀਦ ਹੋਈ ਹੈ।
ਯੁਕਰੇਨ ਵਿਵਾਦ ਦੇ ਚਲਦਿਆ ਯੂਐਸ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰਪਤੀ ਪੂਤਿਨ ਨਾਲ ਅਸੂਲਨ ਗੱਲਬਾਤ ਲਈ ਸਹਿਮਤੀ ਪ੍ਰਗਟਾਈ ……
Total Views: 592 ,
Real Estate



















