ਯੁਕਰੇਨ ਉੱਤੇ ਰਸ਼ੀਆ ਦੇ ਹਮਲੇ ਦੀਆ ਵਧੀਆ ਸੰਭਾਵਨਾਵਾ ਦੇ ਚਲਦਿਆ ਯੁਰਪੀਅਨ ਦੇਸ਼ਾਂ ਦੀਆ ਜੰਗ ਟਾਲਣ ਲਈ ਕੂਟਨੀਤੀਕ ਕੋਸ਼ਿਸ਼ਾ ਤੇਜ….

ਦਵਿੰਦਰ ਸਿੰਘ ਸੋਮਲ
ਯੁਕਰੇਨ ਉੱਤੇ ਰਸ਼ੀਆ ਦੇ ਹਮਲੇ ਦੀਆ ਵਧੀਆ ਹੋਈਆ ਸੰਭਾਵਨਾਵਾ ਦੇ ਚਲਦਿਆ ਪੱਛਮੀ ਮੁੱਲਖਾ ਦੀਆ ਜੰਗ ਟਾਲਣ ਲਈ ਕੂਟਨੀਤੀਕ ਕੋਸ਼ਿਸ਼ਾ ਲਗਾਤਾਰਤਾ ਨਾਲ ਜਾਰੀ ਨੇ।
ਇਸੇ ਸਬੰਧ ‘ਚ ਯੂਕੇ ਪੀਐਮ ਬੌਰਿਸ ਜੋਨਸਨ ਇਸ ਹਫਤੇ ਯੂਰਪ ਦੇ ਦੋਰੇ ਤੇ ਨੇ ਇਸਦੇ ਨਾਲ ਹੀ ਬੁੱਧਵਾਰ ਨੂੰ ਯੂਕੇ ਡਿਫੇਂਸ ਸੈਕਟਰੀ ਵੇਨ ਬੋਲਸ ਬਰਸਲਸ ਅੰਦਰ ਆਪਣੇ ਨੈਟੋ ਹਮਰੁਤਬਾਵਾ ਨਾਲ ਮੀਟਿੰਗ ਕਰ ਰਹੇ ਨੇ ਕੇ ਜੇਕਰ ਯੁਕਰੇਨ ਦੀ ਪ੍ਰਭੂਸੱਤਾ ਤੇ ਹਮਲਾ ਹੁੰਦਾ ਤਾਂ ਨੈਟੋ
ਨੇ ਕੀ ਜਵਾਬ ਦੇਣਾ ਉਸ ਦੀਆ ਯੋਜਨਾਵਾ ਲਈ।
ਜਰਮਨ ਚਾਂਸਲਰ ਓਲਫ ਸ਼ੌਲਜ ਵੀ ਅੱਜ ਯੁਕਰੇਨ ਦੀ ਰਾਜਧਾਨੀ ਕੀਅਵ ਅੰਦਰ ਯੁਕਰੇਨੀਅਨ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ। ਬੀਤੇ ਕੱਲ ਯੂਐਸ ਰਾਸ਼ਟਰਪਤੀ ਜੋ ਬਾਇਡਨ ਨੇ ਯੁਕਰੇਨ president ਵੋਲਡੀਮੇਰ ਜੇਲਨੇਸਕੀ ਨਾਲ ਗੱਲਬਾਤ ਕੀਤੀ ਅਤੇ ਯੂਐਸ ਵਲੋ ਯੁਕਰੇਨ ਨੂੰ ਸਮੱਰਥਨ ਦੀ ਗੱਲ ਦੌਹਰਾਈ।
ਬੀਤੇ ਸ਼ੁੱਕਰਵਾਰ ਯੁਕਰੇਨ ਦੇ ਵਿਦੇਸ਼ ਮੰਤਰੀ ਡਿਮਤ੍ਰੋ ਕੁਲੇਬਾ ਨੇ ਕਿਹਾ ਕੇ ਮੋਸਕੋ ਵਲੋ ਹਜੇ ਇਸ ਗੱਲ ਦਾ ਕੋਈ ਜਵਾਬ ਨਹੀ ਦਿੱਤਾ ਗਿਆ ਕੇ ਕੀਅਵ ਵਲੋ OSCE ਦੇ ਜਰੀਏ ਰਸ਼ੀਆ ਤੋ ਉਹਨਾਂ ਦੀਆ ਕਾਰਵਾਈਆ ਵਾਰੇ ਉੱਤਰ ਮੰਗਿਆ ਗਿਆ ਸੀ।
ਇਹਨਾਂ ਕੋਸ਼ਿਸ਼ਾ ਦੇ ਦਰਮਿਆਨ ਹੀ ਲਗਾਤਾਰ ਮੀਡੀਆ ਵਲੋ ਰਿਪੋਰਟ ਹੋ ਰਿਹਾ ਕੇ ਯੂਐਸ ਦਾ ਕਹਿਣਾ ਹੈ ਕੀ ਰਸ਼ੀਆ ਇਸ ਹਫਤੇ ਹਮਲਾ ਕਰ ਸਕਦਾ ਹੈ। ਯੂਕੇ ਪੀਐਮ ਬੌਰਿਸ ਜੋਨਸਨ ਨੇ ਕਿਹਾ ਕੀ ਤੱਥ ਬਿਲਕੁਲ ਸਪੱਸ਼ਟ ਨੇ ਕੇ ਰਸ਼ੀਆ ਚੜਾਈ ਦੀ ਤਿਆਰੀ ਕਰ ਰਿਹਾ ਹੈ।ਪੀਐਮ ਬੌਰਿਸ ਨੇ ਕਿਹਾ ਕੇ ਸਥਿਤੀਆ ਬਹੁਤ ਹੀ ਖਤਰਨਾਕ ਨੇ ਪਰ ਹਜੇ ਵੀ ਰਾਸ਼ਟਰਪਤੀ ਪੂਤਿਨ ਕੋਲ ਸਮਾ ਹੈ ਪਿੱਛੇ ਹੱਟਣ ਦਾ। ਉਹਨਾਂ ਰਸ਼ੀਆ ਨੂੰ ਗੱਲਬਾਤ ਦਾ ਸੱਦਾ ਦਿੰਦਿਆ ਇਸ ਤਬਾਹਕੁੰਨ ਹਮਲੇ ਨੂੰ ਟਾਲਣ ਲਈ ਆਖਿਆ। ਰਸ਼ੀਆ ਵਲੋ ਹਮਲੇ ਦੀ ਗੱਲ ਨੂੰ ਨਕਾਰਿਆ ਗਿਆ ਹੈ।

Total Views: 75 ,
Real Estate