ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਅੱਜ ਹੋ ਸਕਦੇ ਹਨ ਭਾਜਪਾ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਕਈ ਵੱਡੇ ਲੀਡਰਾਂ ਪਾਰਟੀਆਂ ਦੀ ਅਦਲਾ-ਬਦਲੀ ਕਰ ਰਹੀਆਂ ਹਨ, ਉਥੇ ਹੀ ਕਈ ਮਸ਼ਹੂਰ ਸ਼ਖਸੀਅਤਾਂ, ਕਲਾਕਾਰ ਵੀ ਸਿਆਸਤ ਵਿੱਚ
ਸ਼ਾਮਲ ਹੋ ਰਹੀਆਂ ਹਨ। ਇਸੇ ਵਿਚਾਲੇ ਖ਼ਬਰਾਂ ਹਨ ਕਿ ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿੱਚ ਸ਼ਾਮਲ ਹੋਣਗੇ। ਟਵੀਟ ਕਰਕੇ ਪੰਜਾਬ ਚੋਣਾਂ 2022, ਪੰਜਾਬ ਪਾਲੀਟਿਕਸ ਨੂੰ ਹੈਸ਼ ਟੈਗ ਕੀਤਾ ਤੇ ਸ਼ਾਇਰਾਨਾ ਅੰਦਾਜ਼ ਵਿੱਚ ਇਸ਼ਾਰਾ ਦਿੱਤਾ ਕਿ ਘੁਟਨ ਵਾਲੀ ਸਿਆਸਤ ਵਿੱਚ ਹੁਣ ਨਵੀਂ ਸ਼ੁਰੂਆਤ ਹੋਵੇਗੀ, ਜਿਸ ਵਿੱਚ ਮਨੀਸ਼ਾ ਦੀ ਆਵਾਜ਼ ਖੁੱਲ੍ਹ ਕੇ ਗੂੰਜੇਗੀ। ਜ਼ਿਕਰਯੋਗ ਹੈ ਕਿ ਮਨੀਸ਼ਾ ਗੁਲਾਟੀ ਨੇ ਹਾਲ ਹੀ ਜਿਹੇ ਵਿੱਚ ਇੱਕ ਵਿਧਾਇਕ ‘ਤੇ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਵਿਧਾਇਕ ਨੇ ਉਨ੍ਹਾਂ ਨੂੰ ਇੱਕ ਮਾਸੂਮ ਮੁੰਡੇ ਨੂੰ ਫਸਾਉਣ ਲਈ ਕਿਹਾ ਹੈ।
ਮਨੀਸ਼ਾ ਗੁਲਾਟੀ ਨੇ ਚਾਰ ਸੱਤਰਾਂ ਵਿੱਚ ਲਿਖਿਆ- ‘ਹਵਾਓਂ ਕਾ ਰੁਖ਼ ਮਤ ਪੂਛੋ ਮੁਝਸੇ, ਘੁਟਨ ਕੀ ਸਿਆਸਤ ਦਿਖਾਈ ਹੈ ਤੁਮਨ ਅਬ ਹੋ ਗਿਆ ਨਯਾ ਆਗਾਜ਼, ਖੁੱਲ੍ਹ ਕੇ ਗੂੰਜੇਗੀ ਮਨੀਸ਼ਾ ਕੀ ਆਵਾਜ਼’।

Total Views: 353 ,
Real Estate