ਯੂਕਰੇਨ ਰੂਸ ਵਿਵਾਦ-ਕਈ ਦੇਸ਼ਾਂ ਦੀਆਂ ਉਡਾਣਾਂ ਰੱਦ

ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਹਫ਼ਤੇ ਦੇ ਅਖੀਰ ਵਿੱਚ ਗੱਲਬਾਤ ਦੇ ਬਾਵਜੂਦ ਹਮਲਿਆਂ ਦੀਆਂ ਸੰਭਾਵਨਾਵਾਂ ਦੇ ਕਾਰਨ ਕੁਝ ਹਵਾਈ ਕੰਪਨੀਆਂ ਨੇ ਯੂਕਰੇਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।ਕੁਝ ਕੰਪਨੀਆਂ ਵੱਲੋਂ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ ਹਨ। ਇਨ੍ਹਾਂ ਵਿੱਚ ਨੀਦਰਲੈਂਡ ਅਤੇ ਜਰਮਨੀ ਸ਼ਾਮਲ ਹਨ। ਯੂਕਰੇਨ ਵੱਲੋਂ 592 ਮਿਲੀਅਨ ਦਾ ਫੰਡ ਰਾਖਵਾਂ ਰੱਖਿਆ ਗਿਆ ਹੈ ਤਾਂ ਜੋ ਦੇਸ਼ ਦਾ ਏਅਰ ਸਪੇਸ ਖੁੱਲ੍ਹਾ ਰਹੇ। ਯੂਕਰੇਨ -ਰੂਸ ਵਿੱਚ ਯੁੱਧ ਦੀ ਸੰਭਾਵਨਾ ਨੂੰ ਪੱਛਮੀ ਦੇਸ਼ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸਮਗਲ ਵੱਲੋਂ ਸੋਸ਼ਲ ਮੀਡੀਆ ਤੇ ਇਸ ਫੰਡ ਬਾਰੇ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਇਸ ਫ਼ੈਸਲੇ ਨਾਲ ਦੂਸਰੇ ਦੇਸ਼ਾਂ ਵਿੱਚ ਮੌਜੂਦ ਯੂਕਰੇਨ ਦੇ ਨਾਗਰਿਕ ਦੇਸ਼ ਪਰਤ ਸਕਣਗੇ। ਇਸੇ ਦੌਰਾਨ ਕੈਨੇਡਾ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤ ਆਪਣੇ ਦੂਤਾਵਾਸ ਨੂੰ ਬੰਦ ਕਰ ਦਿੱਤਾ ਹੈ ਅਤੇ ਦੂਤਾਵਾਸ ਦੇ ਮੁਲਾਜ਼ਮਾਂ ਨੂੰ ਦੇਸ਼ ਦੇ ਪੱਛਮੀ ਹਿੱਸੇ ਵਿੱਚ ਸਥਿਤ ਲਵੀਵ ਵਿਖੇ ਭੇਜਿਆ ਗਿਆ ਹੈ।

Total Views: 159 ,
Real Estate