ਭਾਜਪਾ ਉਮੀਦਵਾਰ ‘ਤੇ ਗੋਹਾ ਅਟੈਕ !

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਅਤੇ ਵਿਧਾਇਕ ਸਾਹੇਂਦਰ ਰਮਾਲਾ ਦੇ ਕਾਫਲੇ ‘ਤੇ ਹਮਲੇ ਦਾ ਹੈ। ਮੰਗਲਵਾਰ ਨੂੰ ਬਾਗਪਤ ਦੇ ਛਪਰੌਲੀ ‘ਚ ਭਾਜਪਾ ਵਿਧਾਇਕ ਦੇ ਕਾਫਲੇ ‘ਤੇ ਹਮਲਾ ਹੋਇਆ ਸੀ। ਭਾਜਪਾ ਵਰਕਰਾਂ ਦਾ ਦੋਸ਼ ਹੈ ਕਿ ਕਾਫਲੇ ‘ਤੇ ਗਾਂ ਦਾ ਗੋਹਾ ਸੁੱਟਿਆ ਗਿਆ ਤੇ ਪੱਥਰਬਾਜ਼ੀ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਮਰਥਕਾਂ ਨੇ ਵਿਧਾਇਕ ਦੇ ਕਾਫਲੇ ‘ਤੇ ਗੋਬਰ ਅਤੇ ਪੱਥਰ ਸੁੱਟਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਕਾਫੀ ਦੇਰ ਤੱਕ ਸੜਕ ‘ਤੇ ਜਾਮ ਲੱਗਾ ਰਿਹਾ। ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲਿਸ ਨੇ ਵੀਡੀਓ ਦੇ ਆਧਾਰ ‘ਤੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ। ਜ਼ਿਲ੍ਹੇ ਦੇ ਐਸਪੀ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲਈ।

Total Views: 288 ,
Real Estate