ਟਰੱਕਾਂ ਵਾਲਿਆਂ ਦੇ ਮੁਜ਼ਾਹਰੇ ਕਾਰਨ ਓਟਵਾ ਵਿਚ ਐਮਰਜੈਂਸੀ ਦਾ ਐਲਾਨ

ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜ਼ਿੰਮ ਵਾਟਸਨ ਨੇ ਸ਼ਹਿਰ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾਵਾਇਰਸ ਸੰਬੰਧੀ ਨਿਯਮਾਂ ਦੇ ਵਿਰੋਧ ਵਿੱਚ ਟਰੱਕਾਂ ਨਾਲ ਜੁੜੇ ਕਾਰੋਬਾਰ ਵਿੱਚ ਸ਼ਾਮਲ ਲੋਕ ਅਤੇ ਟਰੱਕ ਚਾਲਕ ਲਗਭਗ ਇਕ ਹਫ਼ਤੇ ਤੋਂ ਧਰਨੇ- ਮੁਜ਼ਾਹਰੇ ਕਰ ਰਹੇ ਹਨ। ਮੇਅਰ ਵੱਲੋਂ ਆਖਿਆ ਗਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੁਜ਼ਾਹਰਾਕਾਰੀਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਨੇ ਵੀ ਆਖਿਆ ਕਿ ਇਹ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਖਤਰਾ ਵੀ ਬਣ ਰਿਹਾ ਹੈ। ਕੈਨੇਡਾ ਵਿੱਚ ‘ਅਜ਼ਾਦੀ ਕਾਫ਼ਲੇ’ ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ। ਸਰਕਾਰ ਵੱਲੋਂ ਜ਼ਰੂਰੀ ਕੀਤਾ ਗਿਆ ਹੈ ਕਿ ਟਰੱਕ ਡਰਾਇਵਰ ਅਮਰੀਕਾ ਕੈਨੇਡਾ ਦੀ ਸਰਹੱਦ ਪਾਰ ਕਰਨ ਲਈ ਕੋਰੋਨਾਵਾਇਰਸ ਦਾ ਟੀਕਾ ਲਗਵਾਉਣ।

Total Views: 320 ,
Real Estate