
20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕੋਵਿਡ ਪਾਜ਼ੇਟਿਵ ਮਰੀਜ਼ਾਂ ਨੂੰ ਵੀ ਵੋਟ ਪਾਉਣ ਦਾ ਮੌਕਾ ਮਿਲੇਗਾ। ਅਜਿਹਾ ਨਹੀਂ ਹੈ ਕਿ ਕੋਈ ਮਤਦਾਤਾ ਕੋਵਿਡ ਪਾਜ਼ੇਟਿਵ ਹੈ ਤਾਂ ਮਤਦਾਨ ਨਹੀਂ ਕਰ ਸਕੇਗਾ। ਕੋਵਿਡ ਮਰੀਜ਼ਾਂ ਨੂੰ ਜ਼ਿਲ੍ਹਾ ਪੱਧਰ ’ਤੇ ਚੋਣ ਅਧਿਕਾਰੀਆਂ ਵੱਲੋਂ ਬੈਲੇਟ ਪੇਪਰ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਦੀ ਵੋਟ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਪੀਪੀਟੀ ਕਿੱਟ ਪਾ ਕੇ ਉਨ੍ਹਾਂ ਦੇ ਘਰ ਜਾਵੇਗੀ। ਮਤਦਾਤਾ ਵੋਟ ਕਰੇਗਾ। ਇਸ ਦੇ ਨਾਲ -ਨਾਲ ਮਤਦਾਨ ਬੂਥਾਂ ’ਤੇ ਵੀ ਕੋਵਿਡ ਫੈਲਣੋਂ ਰੋਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।
Total Views: 391 ,
Real Estate



















