
ਆਖਿਰ ਕਿਉਂ ਜਿੱਤਦੇ ਹਨ ਫਿਲਮ ਸਟਾਰ ਗੁਰਦਾਸਪੁਰ ਜਿਲ੍ਹੇ ਤੋਂ , ਇਸ ਦਾ ਸਭ ਤੋਂ ਵੱਡਾ ਕਾਰਨ ਹੈ ,ਇਲਾਕਾਈ ਭਿੰਨਤਾ । ਮਾਝੇ ਦਾ ਇਹ ਅਜਿਹਾ ਜਿਲਾ ਹੈ ਜਿਹੜਾ ਪਾਕਿਸਤਾਨ ਨਾਲ ਦੋ ਪਾਸੇ ਤੋਂ ਲੱਗਦਾ ਹੈ ।ਤੇ ਕੰਢੀ ਏਰੀਆ ਵੀ ਜਾਂ ਕਹਿਲੋ ਨੀਮ ਪਹਾੜੀ ਨਾਲ ਵੀ ਤੇ ਇੱਕ ਪਾਸੇ ਦੁਨੀਆਂ ਦੀ ਸਭ ਤੋਂ ਵਧੀਆ ਤੇ ਨਿੱਗਰ ਜਮੀਨ ਅੰਮ੍ਰਿਤਸਰ ਨਾਲ ਵੀ ।ਗੁਰਦਾਸ ਸ਼ਹਿਰ ਤੋਂ ਅੰਮ੍ਰਿਤਸਰ ਤੱਕ ਦਾ ਇਲਾਕਾ ਤੇ ਪਠਾਨਕੋਟ ਵਾਲੀ ਸਾਇਡ ਦੇ ਇਲਾਕੇ ਵਿੱਚ ਹਰ ਚੀਜ਼ ਦਾ ਫਰਕ ਹੈ ,ਇੱਥੋਂ ਤੱਕ ਕੇ ਬੋਲੀ ਵਿੱਚ ਵੀ ਬਹੁਤ ਜਿਆਦਾ ਫਰਕ ਹੈ ,ਖਾਣ ਪੀਣ ,ਰਹਿਣ ਸਹਿਣ, ਕਲਚਰ,ਇਤਿਹਾਸ ਆਦਿ ਵਿੱਚ ਵੀ ਤੇ ਸੋਚ ਵਿੱਚ ਤਾਂ ਬਹੁਤ ਜਿਆਦਾ ਤੇ ਜਾਤਾਂ ਵਿੱਚ ਵੀ ।
ਅਸਲ ਵਿੱਚ ਗੁਰਦਾਸ ਵੰਡ ਵੇਲੇ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀ । ਕੁੱਝ ਦਿਨ ਇਹ ਪਾਕਿਸਤਾਨ ਵਿੱਚ ਰਿਹਾ ਪਰ ਆਫੀਸ਼ਿਅਲੀ ਇੱਕ ਦਿਨ ਕਿਹਾ ਜਾਂਦਾ । ਫਿਰ ਨਹਿਰੂ ਨੂੰ ਕਸ਼ਮੀਰ ਜਾਂਦਾ ਦੀਂਹਦਾ ਸੀ ਤਾਂ ਕੁੱਝ ਇਲਾਕਾ ਮਾਝੇ ਦਾ ਪਾਕਿਸਤਾਨ ਨੂੰ ਦੇਕੇ ਗੁਰਦਾਸਪੁਰ ਬਚਾ ਲਿਆ ਤੇ ਕੁੱਝ ਇਲਾਕਾ ਉਧਰੋਂ ਸਿਆਲਕੋਟ ਦਾ ਪਾ ਕੇ ਗੁਰਦਾਸਪੁਰ ਜਿਲਾ ਬਣਾ ਲਿਆ ।
ਹੁਣ ਏਸ ਜਿਲੇ ਦੀਆਂ ਸਾਰੀਆਂ ਤਹਿਸੀਲਾਂ ਦਾ ਆਪੋ ਆਪਣਾ ਕਲਚਰ ਹੈ । ਗੁਰਦਾਸਪੁਰ ਕੰਡੀ ਏਰੀਏ ਨਾਲ ਵੀ ਲੱਗਦਾ ਹੈ । ਜਿਹੜਾ ਇਲਾਕਾ ਅੰਮ੍ਰਿਤਸਰ ਜਿਲ੍ਹੇ ਨਾਲ ਲੱਗਦਾ ਉਹ ਬਹੁਤ ਦਲੇਰ ਹੈ ,ਸਿੱਖ ਸੰਘਰਸ਼ ਵਿੱਚ ਬਹੁਤ ਕੁਰਬਾਨੀਆਂ ਏਸ ਇਲਾਕੇ ਨੇ ਕੀਤੀਆਂ ਪਰ ਜਿਹੜਾ ਕੰਢੀ ਇਲਾਕਾ ਉਹ ਫਿਲਮਾਂ ਵੇਖਣ ਵਾਲਾ ਹੈ । ਤੇ ਲੋਕ ਵੀ ਅਮੀਰ ਨਹੀਂ ।ਪਰ ਅਬਾਦੀ ਘਣਤਾ ਤੇ ਅਨਪੜ੍ਹਤਾ ਜਿਆਦਾ ਹੈ ,ਜਮੀਨ ਤਾਂ ਹੈ ਹੀ ਘੱਟ। ਕੁੱਲ ਮਿਲਾਕੇ ਉਹ ਲੋਕ ਸੰਘੀ ਸੋਚ ਵਾਲੇ ਹਨ ਤੇ ਜਿਵੇਂ ਹੋਰ ਸਾਰੇ ਦੇਸ਼ ਵਿੱਚ ਫਿਲਮੀ ਐਕਟਰਾਂ ਨੂੰ ਰੱਬ ਮੰਨਦੇ ਹਨ ਤੇ ਮੰਦਰ ਬਣਾਈ ਫਿਰਦੇ ਹਨ ਬੱਸ ਉਵੇਂ ਹੀ ਇਹ ਵਿਚਰਦੇ ਹਨ । ਵੋਟਾਂ ਜਿਆਦਾ ਹੋਣ ਕਰਕੇ ਭਾਂਵੇ ਫਿਲਮੀ ਐਕਟਰ ਦੀ ਥਾਂ ਬੰਬੇ ਤੋਂ ਲਿਆ ਕੇ ਖੋਤਾ ਖੜਾ ਕਰ ਦੇਣ ਯਕੀਨਨ ਜਿਤਾ ਕੇ ਭੇਜਣਗੇ ।
#Avtar Dhaliwal



















