ਮੈਨੂੰ ਹਿੰਦੂ ਹੋਣ ਕਾਰਨ ਸੀਐੱਮ ਨਹੀਂ ਬਣਨ ਦਿੱਤਾ ਗਿਆ-ਜਾਖੜ

 
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਦਾਅਵਾ, ਸੀਐੱਮ ਅਹੁਦੇ ਲਈ ਸਭ ਤੋਂ ਵੱਧ ਵੋਟਾਂ ਉਨ੍ਹਾਂ ਨੂੰ ਪਈਆਂ ਸਨ । ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ “ਉਹ ਸਰਗਰਮ ਸਿਆਸਤ ਵਿੱਚ ਨਹੀਂ ਹਨ ਤੇ ਚੋਣਾਂ ਵੀ ਨਹੀਂ ਲੜ ਰਹੇ ਇਸੇ ਨੂੰ ਉਨ੍ਹਾਂ ਦਾ ਸਿਆਸੀ ਸੰਨਿਆਸ ਸਮਝਿਆ ਜਾਵੇ।” ਉਨ੍ਹਾਂ ਨੇ ਕਿਹਾ, ਲੜਾਈ ਦੇ ਦੌਰਾਨ ਨਹੀਂ ਘੋੜੇ ਬਦਲੇ ਜਾਂਦੇ। ਜਦੋਂ ਮੌਕਾ ਦਿੱਤਾ ਹੈ ਤਾਂ ਚਾਰ ਮਹੀਨੇ ਕੰਮ ਕਰਨ ਲਈ ਬਹੁਤ ਥੋੜ੍ਹੇ ਹੁੰਦੇ ਹਨ। ਜੇ ਉਨ੍ਹਾਂ ਨੂੰ ਹੁਣ ਬਦਲਿਆ ਜਾਂਦਾ ਹੈ ਤਾਂ ਇਹ ਉਨ੍ਹਾਂ ਦੇ ਅਧਿਕਾਰ ਨੂੰ ਅਣਦੇਖਿਆ ਕਰਨਾ ਹੋਵੇਗਾ। ਉਨ੍ਹਾਂ ਕਿਹਾ, ਮੈਨੂੰ ਚੋਣ ਲੜਨ ਦੀ ਕੋਈ ਲਾਲਸਾ ਨਹੀਂ ਹੈ।ਉਨ੍ਹਾਂ ਨੇ ਕਿਹਾ, ਮੈਨੂੰ ਹਿੰਦੂ ਹੋਣ ਕਾਰਨ ਸੀਐੱਮ ਨਹੀਂ ਬਣਨ ਦਿੱਤਾ ਗਿਆ। ਦੋ-ਤਿੰਨ ਕਾਂਗਰਸੀ ਆਗੂਆਂ ਨੇ ਤਰਕ ਦਿੱਤਾ ਸੀ ਕਿ ਜੇ ਇੱਕ ਹਿੰਦੂ ਨੂੰ ਸੀਐਮ ਬਣਾਇਆ ਗਿਆ ਤਾਂ ਸੂਬੇ ਵਿੱਚ ਅੱਗ ਲੱਗ ਜਾਵੇਗੀ।
Total Views: 223 ,
Real Estate