
ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ । ਕਮਿਸ਼ਨ ਨੇ ਚੋਣ ਪ੍ਰਚਾਰ ਅਤੇ ਮੀਟਿੰਗਾਂ ਲਈ ਲੋਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਕੁਝ ਰਿਆਇਤ ਦਿੱਤੀ ਹੈ। ਹੁਣ ਵੱਧ ਤੋਂ ਵੱਧ 1000 ਲੋਕਾਂ ਨੂੰ ਖੁੱਲ੍ਹੀ ਥਾਂ ‘ਤੇ ਸਿਆਸੀ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਜਨਤਕ ਮੀਟਿੰਗ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਪਹਿਲਾਂ ਇਹ 500 ਸੀ।
ਚੋਣ ਕਮਿਸ਼ਨ ਨੇ ਡੋਰ-ਟੂ-ਡੋਰ ਪ੍ਰਚਾਰ ਤਹਿਤ ਲੋਕਾਂ ਦੀ ਹੱਦ ਵਧਾ ਦਿੱਤੀ ਹੈ। ਹੁਣ 20 ਲੋਕ (ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ) ਇਸ ਮੁਹਿੰਮ ਵਿਚ ਹਿੱਸਾ ਲੈ ਸਕਣਗੇ, ਪਹਿਲਾਂ ਇਹ 10 ਲੋਕਾਂ ਦੀ ਸੀ। ਪਹਿਲੇ ਪੜਾਅ ਤਹਿਤ 10 ਫਰਵਰੀ ਨੂੰ ਵੋਟਾਂ ਪੈਣੀਆਂ ਹਨ।
Total Views: 302 ,
Real Estate



















