15 ਸਾਲਾਂ ਤੋਂ ਵਿਧਾਇਕ ਬਣ ਰਹੇ ਕਾਂਗਰਸੀ ਆਗੂ ਭੱਟੀ ਮੁੱਖ ਮੰਤਰੀ ਸਾਹਮਣੇ ਆਪਣੀ ਘਰਵਾਲੀ ਨੂੰ ਅਜਾਦ ਚੋਣ ਲੜਾਉਣਗੇ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਧਰਮ ਪਤਨੀ ਮਨਜੀਤ ਕੌਰ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਅਜੈਬ ਸਿੰਘ ਭੱਟੀ ਮਲੋਟ ਹਲਕੇ ਤੋਂ ਵਿਧਾਇਕ ਹਨ ਜਿਨ੍ਹਾਂ ਦੀ ਇਸ ਵਾਰ ਕਾਂਗਰਸ ਪਾਰਟੀ ਨੇ ਟਿਕਟ ਕੱਟ ਦਿੱਤੀ ਹੈ ਉਹ ਨਥਾਣਾ ਤੇ ਭੁੱਚੋ ਮੰਡੀ ਤੋਂ ਵੀ ਇੱਕ-ਇੱਕ ਵਾਰ ਵਿਧਾਇਕ ਰਹਿ ਚੁਕੇ ਹਨ ਤੇ ਲਗਾਤਾਰ 15 ਸਾਲਾਂ ਤੋਂ ਜਿੱਤਦੇ ਆ ਰਹੇ ਹਨ । ਡਿਪਟੀ ਸਪੀਕਰ ਪਿਛਲੇ ਕਈ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸਨ। ਭੱਟੀ ਨੂੰ ਪਹਿਲਾਂ ਬਠਿੰਡਾ ਦਿਹਾਤੀ ਤੋਂ ਟਿਕਟ ਦੇਣ ਬਾਰੇ ਆਖਿਆ ਗਿਆ ਸੀ ਇੱਥੇ ਇਕ ਵਾਰ ਫਿਰ ਪਾਰਟੀ ਨੇ ਹਰਵਿੰਦਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਹੈ । ਉਸ ਤੋਂ ਬਾਅਦ ਭੱਟੀ ਨੂੰ ਜੈਤੋ ਹਲਕੇ ਵਿਚ ਭੇਜਣ ਦੀ ਗੱਲ ਵੀ ਸਾਹਮਣੇ ਆਈ ਸੀ ਤੇ ਭੱਟੀ ਨੂੰ ਵਾਪਸ ਭੁਚੋ ਮੰਡੀ ਹਲਕੇ ਚ ਭੇਜਣ ਬਾਰੇ ਵੀ ਕਿਹਾ ਗਿਆ ਸੀ ਪਰ ਜਦੋਂ ਕਾਂਗਰਸ ਪਾਰਟੀ ਨੇ ਟਿਕਟ ਕੱਟ ਦਿੱਤੀ ਤਾਂ ਕੁਝ ਦਿਨ ਦੀ ਚੁੱਪੀ ਤੋਂ ਬਾਅਦ ਡਿਪਟੀ ਸਪੀਕਰ ਐਕਸ਼ਨ ਮੂਡ ਚ ਆ ਗਏ ਹਨ ।

Total Views: 391 ,
Real Estate