
ਕ੍ਰਿਕਟ ਦਾ ਭਗਵਾਨ ਕਹਾਉਣ ਵਾਲੇ ਸਚਿਨ ਤੇਂਦੁਲਕਰ ਰੋਡ ਸੇਫਟੀ ਵਰਲਡ ਸੀਰੀਜ਼ ਟੂਰਨਾਮੈਂਟ ਦੇ ਦੂਜੇ ਐਡੀਸ਼ਨ ‘ਚ ਨਹੀਂ ਖੇਡਣਗੇ ਅਤੇ ਟੂਰਨਾਮੈਂਟ ਦੇ ਪਹਿਲੇ ਸੀਜ਼ਨ ‘ਚ ਖੇਡਣ ਵਾਲੇ ਕਈ ਸੰਨਿਆਸ ਲੈ ਚੁੱਕੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਬਕਾਏ ਦਾ ਭੁਗਤਾਨ ਨਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਰਿਪੋਰਟਾਂ ਦੇ ਅਨੁਸਾਰ, ਪਹਿਲੇ ਐਡੀਸ਼ਨ ਵਿੱਚ ਖਿਤਾਬ ਜਿੱਤਣ ਵਾਲੇ ਇੰਡੀਆ ਲੀਜੈਂਡਜ਼ ਲਈ ਖੇਡਣ ਵਾਲੇ ਤੇਂਦੁਲਕਰ ਨੂੰ ਵੀ ਉਸਦੀ ਪੂਰੀ ਰਕਮ ਨਹੀਂ ਦਿੱਤੀ ਗਈ ਹੈ। ਪਹਿਲੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਇੰਡੀਆ ਲੀਜੈਂਡਜ਼ ਲਈ ਖੇਡਣ ਵਾਲੇ ਸਚਿਨ ਤੇਂਦੁਲਕਰ ਨੂੰ ਵੀ ਪਹਿਲੇ ਸੀਜ਼ਨ ਦਾ ਪੂਰਾ ਭੁਗਤਾਨ ਨਹੀਂ ਮਿਲਿਆ ਅਤੇ ਹੁਣ ਉਨ੍ਹਾਂ ਨੇ ਇਸ ਪ੍ਰੋਜੈਕਟ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ।
ਸਾਲ 2020 ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਹਰੇਕ ਖਿਡਾਰੀ ਨੂੰ 10 ਫੀਸਦੀ ਰਕਮ ਇਕਰਾਰਨਾਮੇ ਤੋਂ ਬਾਅਦ ਦਿੱਤੀ ਗਈ ਸੀ, ਜਿਸ ਤੋਂ ਬਾਅਦ 40 ਫੀਸਦੀ ਰਾਸ਼ੀ 25 ਫਰਵਰੀ 2021 ਤੱਕ ਦਿੱਤੀ ਜਾਣੀ ਸੀ ਜਦਕਿ ਬਾਕੀ 50 ਫੀਸਦੀ ਰਾਸ਼ੀ 31 ਮਾਰਚ 2021 ਤੱਕ ਅਦਾ ਕੀਤੀ ਜਾਣੀ ਸੀ।



















