ਬ੍ਰਿਟੇਨ ਦੀ ਔਰਤ 7200 ਪੌਂਡ ਦੀ ਚੋਰੀ ਬਾਰੇ ਨੀਂਦ ਵਿੱਚ ਬੋਲੀ ਤਾਂ ਪਤੀ ਨੇ ਪੁਲਿਸ ਨੂੰ ਕਰ ਦਿੱਤੀ ਸ਼ਿਕਾਇਤ

ਬ੍ਰਿਟੇਨ ‘ਚ ਐਂਟਨੀ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਆਪਣੀ ਪਤਨੀ ਰੂਥ ਫੋਰਟ ਵੱਲੋਂ ਚੋਰੀ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਦਰਅਸਲ, 47 ਸਾਲਾ ਰੂਥ ਇੱਕ ਕੇਅਰ ਹੋਮ ਵਿੱਚ ਕੰਮ ਕਰਦੀ ਸੀ ਅਤੇ ਉੱਥੋਂ ਦੀ ਇੱਕ ਔਰਤ ਦੇ 7200 ਪੌਂਡ ਚੋਰੀ ਕੀਤੇ ਸਨ। ਐਂਟਨੀ ਨੇ ਨੀਂਦ ਵਿਚ ਪਤਨੀ ਨੂੰ ਪੈਸਿਆਂ ਨੂੰ ਲੈ ਕੇ ਬੁੜਬੁੜਾਉਂਦੇ ਸੁਣਿਆ ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ।
ਰਿਪੋਰਟਾਂ ਦੇ ਅਨੁਸਾਰ, ਤਿੰਨ ਬੱਚਿਆਂ ਦੇ ਪਿਤਾ ਨੂੰ ਪਹਿਲਾਂ ਹੀ ਆਪਣੀ ਪਤਨੀ ‘ਤੇ ਸ਼ੱਕ ਸੀ ਜੋ ਕਿਸੇ ਤਰ੍ਹਾਂ ਮੈਕਸੀਕੋ ਲਈ ਪਰਿਵਾਰਕ ਛੁੱਟੀਆਂ ‘ਤੇ ਹਜ਼ਾਰਾਂ ਖਰਚ ਕਰਨ ਵਿੱਚ ਕਾਮਯਾਬ ਹੋ ਗਈ ਸੀ। ਜਦੋਂ ਉਸਨੇ ਉਸਨੂੰ ਵ੍ਹੀਲਚੇਅਰ ‘ਤੇ ਬੈਠੀ ਔਰਤ ਤੋਂ ਪੈਸੇ ਚੋਰੀ ਕਰਨ ਬਾਰੇ ਗੱਲ ਕਰਦਿਆਂ ਸੁਣਿਆ, ਤਾਂ ਉਸਨੇ ਪੁਲਿਸ ਨੂੰ ਰਿਪੋਰਟ ਦਿੱਤੀ। ਇਸ ਤੋਂ ਬਾਅਦ 61 ਸਾਲਾਂ ਐਂਟਨੀ ਨੇ ਕਿਹਾ “ਮੈਂ ਰੂਥ ਨੂੰ ਬਹੁਤ ਪਿਆਰ ਕਰਦਾ ,ਪਰ ਮੈਂ ਉਸ ਦੇ ਕੀਤੇ ਕੰਮ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਇਹ ਮੇਰੇ ਲਈ ਘਿਣਾਉਣਾ ਸੀ ਕਿ ਉਸ ਨੇ ਚੋਰੀ ਕੀਤੀ ਹੈ ਅਤੇ ਮੈਨੂੰ ਉਸ ਦੀ ਰਿਪੋਰਟ ਕਰਨੀ ਪਈ,” ।

Total Views: 636 ,
Real Estate