ਕੇਜਰੀਵਾਲ ’ਤੇ ਕਰਾਂਗਾ ਮਾਣਹਾਣੀ ਦਾ ਕੇਸ – ਚਰਨਜੀਤ ਸਿੰਘ ਚੰਨੀ

ਚਰਨਜੀਤ ਚੰਨੀ ਨੇ ਕਿਹਾ, ਹਰ ਇੱਕ ਚੀਜ਼ ਦੀ ਸੀਮਾ ਹੁੰਦੀ ਹੈ। ਅਰਵਿੰਦ ਕੇਜਰੀਵਾਲ ਹਰ ਵਾਰ ਉਸ ਸੀਮਾ ਨੂੰ ਲੰਘ ਜਾਂਦੇ ਹਨ। ਉਨ੍ਹਾਂ ਨੇ ਪਹਿਲਾਂ ਨਿਤਿਨ ਗਡਕਰੀ ’ਤੇ ਝੂਠੇ ਇਲਜ਼ਾਮ ਲਗਾਏ ਸਨ ਤੇ ਫਿਰ ਉਨ੍ਹਾਂ ਤੋਂ ਮਾਫੀ ਮੰਗੀ ਸੀ।” “ਅਰੁਣ ਜੇਤਲੀ ਤੇ ਬਿਕਰਮ ਮਜੀਠਿਆ ਤੋਂ ਵੀ ਉਨ੍ਹਾਂ ਨੇ ਮਾਫੀ ਮੰਗੀ ਹੈ।”“ਅਰਵਿੰਦ ਕੇਜਰੀਵਾਲ ਨੇ ਪੈਸਿਆਂ ਦੀ ਤਸਵੀਰ ਮੇਰੇ ਨਾਲ ਲਗਾਈ ਹੈ ਤੇ ਮੇਰੇ ’ਤੇ ਝੂਠੇ ਇਲਜ਼ਾਮ ਲਗਾਏ ਹਨ।”“ਮੈਂ ਆਪਣੀ ਪਾਰਟੀ ਤੋਂ ਇਜਾਜ਼ਤ ਮੰਗੀ ਹੈ ਕਿ ਮੈਂ ਅਰਵਿੰਦ ਕੇਜਰੀਵਾਲ ’ਤੇ ਮਾਣਹਾਣੀ ਦਾ ਮੁਕੱਦਮਾ ਕਰ ਸਕਾਂ।” ਅਸਲ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਚਰਨਜੀਤ ਚੰਨੀ ਚਮਕੌਰ ਸਾਹਿਬ ਦੀ ਸੀਟ ਹਾਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਈਡੀ ਦੀਆਂ ਕਥਿਤ ਰੇਡਾਂ ਨੂੰ ਜੋੜ ਕੇ ਚਰਨਜੀਤ ਚੰਨੀ ’ਤੇ ਹਮਲਾ ਕੀਤਾ ਸੀ।

Total Views: 250 ,
Real Estate