ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਕੁਲਦੀਪ ਸਿੰਘ ਘੁਮਾਣ ) ਸ੍ਰੀ ਮੁਕਤਸਰ ਸਾਹਿਬ ਵਿਖੇ ਲਗਣ ਵਾਲੇ ਇਤਿਹਾਸਕ ਮਾਘੀ ਮੇਲੇ ਲਈ 14,15 ਅਤੇ 16 ਜਨਵਰੀ 2022 ਨੂੰ , ਸ਼ਰਧਾਲੂਆਂ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਜਾਣਕਾਰੀ ਸਟੇਸ਼ਨ ਸੁਪਰਡੈਂਟ ਦੇਵੀ ਸਹਾਏ ਮੀਨਾ ਨੇ ਦਿੱਤੀ । ਉਨ੍ਹਾਂ ਕਿਹਾ ਕਿ ਪਹਿਲੀ ਗੱਡੀ ਸਵੇਰੇ 8:00 ਵਜੇ ਬਠਿੰਡਾ ਤੋਂ ਚੱਲ ਕੇ ਕੋਟਕਪੂਰਾ 9:03 ਮਿੰਟ ‘ਤੇ, ਸ੍ਰੀ ਮੁਕਤਸਰ ਸਾਹਿਬ 9:44 ਮਿੰਟ ‘ਤੇ ਅਤੇ ਫਾਜਿਲਕਾ 11:00 ਪਹੁੰਚੇਗੀ ਦੂਸਰੀ ਗੱਡੀ ਕੋਟਕਪੂਰਾ ਤੋਂ 13:15 ਵਜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ 13:54 ‘ਤੇ ਅਤੇ ਫਾਜਿਲਕਾ 15:10 ‘ਤੇ ਪਹੁੰਚੇਗੀ। ਇਸੇ ਤਰਾਂ ਫਾਜਿਲਕਾ ਤੋਂ ਸਵੇਰੇ 11:10 ਵਜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ ਦੁਪਹਿਰ 12:10 ਮਿੰਟ ‘ਤੇ ਅਤੇ ਕੋਟਕਪੂਰਾ 13:05 ਮਿੰਟ ‘ਤੇ ਪਹੂੰਚੇਗੀ।
ਇਸੇ ਤਰਾਂ ਸ਼ਾਮ ਨੂੰ ਫਾਜਿਲਕਾ ਤੋਂ 17:00 ਵਜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ 18:00 ਵਜੇ ਕੋਟਕਪੂਰਾ 18:55 ਵਜੇ ਅਤੇ ਬਠਿੰਡਾ 20:20 ‘ਤੇ ਪਹੁੰਚੇਗੀ।
ਇਸ ਕਾਰਜ ਲੲੀ , ਨੈਸ਼ਨਲ ਕੰਜਿਉਮਰ ਅਵੇਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਸੀਨੀਅਰ ਮੀਤ ਪ੍ਰਧਾਨਮ ਬਲਦੇਵ ਸਿੰਘ ਬੇਦੀ, ਜਨਰਲ ਸੱਕਤਰ ਗੋਬਿੰਦ ਸਿੰਘ ਦਾਬੜਾ, ਸਕੱਤਰ ਸੁਦਰਸ਼ਨ ਸਿਡਾਨਾ ਅਤੇ ਸੰੰਗਠਨ ਸੱਕਤਰ ਜਸਵੰਤ ਸਿੰਘ ਬਰਾੜ ਨੇ ਸੀਮਾ ਸ਼ਰਮਾ, ਮੰਡਲ ਰੇਲ ਪ੍ਰਬੰਧਕ ਅਤੇ ਰੇਲ ਮੰਤਰੀ ਦਾ ਧੰਨਵਾਦ ਕੀਤਾ ।
ਮਾਘੀ ਮੇਲਾ ਮੁਕਤਸਰ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ ਭਾਰਤੀ ਰੇਲਵੇ
Total Views: 26 ,
Real Estate