
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਨੇ ਕਿਹਾ ਹੈ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਦੀ ਫੇਲ ਰੈਲੀ ਮਗਰੋਂ ਸਿੱਖਾਂ ਤੇ ਲਾਏ ਗਏ ਦੋਸ਼ ਅਤੇ ਭਾਜਪਾ ਸਮਰਥਕਾਂ ਵੱਲੋਂ ਵਰਤੀ ਗਈ ਨਫਰਤ ਭਰੀ ਭਾਸ਼ਾ ਦਾ ਵਿਰੋਧ ਕਰਦਾ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਉਹ ਅਕ੍ਰਿਤਘਣ ਲੋਕ ਯਾਦ ਰੱਖਣ ਕਿ “ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਹੁੰਦਾ”। ਜਿਹੜੇ ਆਪਣੇ ਘਰਾਂ ਚ ਬੈਠੇ ਆਪੋ ਬਣੇ ਦੇਸ਼ ਭਗਤ ਨੇ, ਉਹ ਵੀ ਯਾਦ ਰੱਖਣ ਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਖਾਤਿਰ 80% ਕੁਰਬਾਨੀਆਂ ਸਿੱਖਾਂ ਦੀਆਂ ਹਨ। ਜ਼ਮੀਨਾਂ ਦੇ ਮਾਲਿਕ ਸਿੱਖਾਂ ਨੇ ਬਣਾਇਆ ਸੀ, ਦਿੱਲੀ ਦਾ ਤਖ਼ਤ ਸਿੱਖਾਂ ਨੇ ਦਵਾਇਆ। ਸਿੱਖ ਔਖੇ ਵੇਲੇ ਲੰਗਰ ਵੀ ਲਾਉਂਦੇ ਨੇ, ਅਨਾਜ ਪੈਦਾ ਕਰਦੇ ਨੇ, ਦੇਸ਼ ਦੀ ਰੱਖਿਆ ਕਰਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਫਿਰ ਸਾਡੇ ਨਾਲ ਇਹ ਸਲੂਕ ਕਿਉਂ? ਸਾਨੂੰ ਆਰਮੀ ਵਿੱਚੋ ਬਾਹਰ ਕੱਢਣ ਦੀ ਗੱਲ ਕਰਨ ਵਾਲੇ ਵੀ ਕੰਨ ਖੋਲ ਕੇ ਸੁਣ ਲੈਣ ਕਿ ਜੇ ਅੱਜ ਸਿੱਖ ਸਰਹੱਦਾਂ ਤੋਂ ਪਿਛੇ ਹੱਟ ਜਾਣ, ਤਾਂ ਦੇਸ਼ ਦੀ ਸੁਰੱਖਿਆ ਦੀਆਂ ਧੱਜੀਆਂ ਉੱਡ ਜਾਣ ਗਈਆਂ। ਇਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਆਪਣੇ ਸਿਰ ਲਾਏ ਨੇ, ਉਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੇ ਕਦੀ ਇਸ ਕੌਮ ਦੀ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ। ਜਦੋਂ ਕੋਈ ਸਿੱਖ ਆਪਣੇ ਜਾਇਜ਼ ਹੱਕਾਂ ਦੇ ਲਈ ਸੰਘਰਸ਼ ਕਰੇ, ਉਸਨੂੰ ਤਾਂ ਉਸੇ ਵਕਤ ਝੂਠਾ ਮੁਕਦਮਾ ਬਣਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਫਿਰ ਅਸੀਂ “ਸੈਕੂਲਰਿਜ਼ਮ” ਦੀ ਦੁਹਾਈ ਦੇਣ ਵਾਲੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਕੌਮ, ਜਿਸਨੇ ਇਸ ਦੇਸ਼ ਨੂੰ ਆਜ਼ਾਦੀ ਦਵਾਉਣ ਵਿਚ ਸਭਤੋਂ ਵਧ ਯੋਗਦਾਨ ਪਾਇਆ ਹੈ, ਇਸਦੇ ਖਿਲਾਫ ਜ਼ਹਿਰ ਉਗਲਣ ਵਾਲੇ ਨੀਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਸਜ਼ਾ ਦਿਤੀ ਜਾਵੇ।



















