
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਤੋਂ ਹੋਈ ਵਿਵਾਦਿਤ ਵਾਪਸੀ ਦੇ ਮਾਮਲੇ ‘ਤੇ ਹੁਣ ਸਿਆਸਤ ਤੇਜ਼ ਹੋ ਗਈ ਹੈ। ਭੋਪਾਲ ਦੇ ਭਾਜਪਾਈ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੋਦੀ ਦੀ ਲੰਬੀ ਉਮਰ ਲਈ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਅੱਜ ਰਾਜਧਾਨੀ ਦਿੱਲੀ ‘ਚ ਮਹਾਮਰਿਤੁੰਜਯ ਮੰਤਰ ਦੇ ਜਾਪ ਦੇ ਨਾਲ ਕੈਂਡਲ ਮਾਰਚ ਵੀ ਕੱਢੇਗੀ। ਦਰਾਅਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੱਲ੍ਹ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਸੀ । ਇਸ ਲਈ ਸੁਰੱਖਿਆ ਵਿਚ ਕਮੀ ਪਿੱਛੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇਕ ਫਲਾਈ ਓਵਰ ’ਤੇ ਪਹੁੰਚਿਆ ਤਾਂ ਕੁਝ ਵਿਖਾਵਾਕਾਰੀਆਂ ਨੇ ਇਸ ਨੂੰ ਜਾਮ ਕਰ ਦਿੱਤਾ। ਪ੍ਰਧਾਨ ਮੰਤਰੀ 15 ਤੋਂ 20 ਮਿੰਟ ਤੱਕ ਫਲਾਈ ਓਵਰ ’ਤੇ ਫਸੇ ਰਹੇ।
Total Views: 184 ,
Real Estate


















