ਕੈਪਟਨ ਦੇ ਖਾਸ ਰਾਣਾ ਗੁਰਮੀਤ ਸੋਢੀ ਨੇ ਭਾਜਪਾ ਦਾ ਪੱਲਾ ਫੜਿਆ

ਕਾਂਗਰਸ ਦੇ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਭਾਜਪਾ ‘ਚ ਸ਼ਾਮਿਲ ਹੋ ਗਏ ਹਨ । ਰਾਣਾ ਗੁਰਮੀਤ ਸੋਢੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕਿਹਾ ਹੈ ਕਿ ਕਾਂਗਰਸ ਨੇ ਸੂਬੇ ਦੀ ਸੁਰੱਖਿਆ ਅਤੇ ਫ਼ਿਰਕੂ ਸਦਭਾਵਨਾ ਨੂੰ ਦਾਅ ‘ਤੇ ਲਗਾ ਦਿੱਤਾ ਹੈ। ਕਾਂਗਰਸ ਦਾ ਧਰਮ ਨਿਰਪੱਖ ਅਕਸ ਹੁਣ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ। ਕਾਂਗਰਸ ‘ਚ ਇਹ ਅੰਦਰੂਨੀ ਕਲੇਸ਼ ਪੰਜਾਬ ‘ਚ ਖ਼ਤਰਨਾਕ ਸਥਿਤੀ ਪੈਦਾ ਕਰ ਰਹੀ ਹੈ।
ਰਾਣਾ ਗੁਰਮੀਤ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਵੀ ਰਹੇ ਹਨ ,ਕੈਪਟਨ ਆਪਣੀ ਅਲੱਗ ਪਾਰਟੀ ਬਣਾ ਚੁੱਕੇ ਹਨ ਤੇ ਭਾਜਪਾ ਦੇ ਨਾਲ ਚੋਣ ਲੜਨਗੇ।

Total Views: 160 ,
Real Estate