
1984 ਦੇ ਸਿੱਖ ਕਤਲੇਆਮ ਮਾਮਲਿਆਂ ‘ਚ ਦਿੱਲੀ ਦੀ ਇਕ ਅਦਾਲਤ ਨੇ ਸਰਸਵਤੀ ਵਿਹਾਰ ਪੁਲਸ ਥਾਣੇ ‘ਚ ਦਰਜ ਇਕ ਕੇਸ ‘ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ। ਰੋਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੀ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪੁਲਸ ਥਾਣਾ ਸਰਸਵਤੀ ਵਿਹਾਰ ‘ਚ ਦਰਜ ਕੇਸ 147, 148, 149, 302, 308, 326, 395, 397, 427, 436, 440 ਤੇ 201 ਆਈ.ਪੀ.ਸੀ. ਦੇ ਤਹਿਤ ਐੱਫ.ਆਈ.ਆਰ. ਨੰਬਰ 458/1991 ਦੇ ਆਧਾਰ ‘ਤੇ ਦੋਸ਼ ਤੈਅ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।
Total Views: 331 ,
Real Estate
















