ਰਾਜਧਾਨੀ ਚੰਡੀਗੜ੍ਹ ਨਾਲ ਨਹੀਂ ਜੁੜ ਸਕੇ ਅਹਿਮ ਰੇਲਵੇ ਸਟੇਸ਼ਨ ਅਤੇ ਸ਼ਹਿਰ ਅਜ਼ਾਦੀ ਦੇ 74 ਸਾਲ ਬਾਅਦ ਵੀ

ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਚੰਡੀਗੜ੍ਹ ਨਾਲ ਜੁੜਨ ਨਾਲ ਰੇਲਵੇ ਨੂੰ ਹੋ ਸਕਦਾ ਹੈ ਕਰੋੜਾਂ ਦਾ ਲਾਭ
ਸ੍ਰੀ ਮੁਕਤਸਰ ਸਾਹਿਬ, 10 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਅਜ਼ਾਦੀ ਦੇ 74 ਸਾਲਾਂ ਬਾਅਦ ਵੀ ਉਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਅੰਬਾਲਾ ਡਵੀਜਨ ਦੇ ਕਈ ਸਟੇਸ਼ਨ ਅਜਿਹੇ ਹਨ ਜੋ ਅੱਜ ਤੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਨਹੀਂ ਜੁੜੇ ਸਕੇ।
ਰੇਲਵੇ ਵਿਭਾਗ ਕੋਟਕਪੂਰਾ-ਫਾਜ਼ਿਲਕਾ ਰੇਲ ਸ਼ੈਕਸ਼ਨ ਦੇ ਕਈ ਸ਼ਹਿਰਾਂ ਨੂੰ ਹੁਣ ਤੱਕ ਚੰਡੀਗੜ੍ਹ ਨਾਲ ਸਿੱਧੀ ਰੇਲ ਸੇਵਾ ਉਪਲਬਧ ਨਹੀਂ ਕਰਵਾ ਸਕਿਆ। ਅਜੇ ਤੱਕ ਕੋਟਕਪੂਰਾ -ਫਾਜ਼ਿਲਕਾ ਰੇਲ ਸ਼ੈਕਸ਼ਨ ਅਤੇ ਫਰੀਦਕੋਟ- ਜੈਤੋ ਰੇਲਵੇ ਸਟੇਸ਼ਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧੇ ਨਹੀਂ ਜੁੜ ਸਕੇ। ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਬੜੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਫਾਜ਼ਿਲਕਾ ਜ਼ਿਲਾ ਹੈਡਕੁਆਰਟਰ ਆਦਰਸ਼ ਰੇਲਵੇ ਸਟੇਸ਼ਨ, ਰੇਲਵੇ ਜੰਕਸ਼ਨ ਤੋਂ ਇਲਾਵਾ ਮਿਲਟਰੀ ਛਾਉਣੀ ਅਤੇ ਬੀਐਸਐਫ਼ ਦਾ ਹੈਡ ਕੁਆਰਟਰ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਹੈਡ ਕੁਆਰਟਰ ਇਤਿਹਾਸਕ ਸ਼ਹਿਰ ਅਤੇ ਆਦਰਸ਼ ਰੇਲਵੇ ਸਟੇਸ਼ਨ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੋਣ ਕਰਕੇ ਦੇਸ਼ ਵਿਦੇਸ਼ ਤੋਂ ਇੱਥੇ ਹਰ ਸਾਲ ਲੱਖਾਂ ਸ਼ਰਧਾਲੂ  ਦਰਸ਼ਨ ਕਰਨ ਲੲੀ ਆਉਂਦੇ ਹਨ। ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਰੇਲ ਦੇ ਸਫ਼ਰ ਕਰਨ ਵਿੱਚ ਅਸਾਨੀ ਵੀ ਹੁੰਦੀ ਹੈ ਅਤੇ ਉਨ੍ਹਾਂ ਲੲੀ ਰੇਲ ਦਾ ਸਫ਼ਰ ਕਿਫਾਇਤੀ ਵੀ ਹੈ। ਜ਼ਿਲਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਨਿਵਾਸੀ ਪਿਛਲੇ 74 ਸਾਲਾਂ ਤੋਂ ਰੇਲ ਰਾਹੀਂ ਚੰਡੀਗੜ੍ਹ ਜਾਣ ਨੂੰ ਤਰਸ ਰਹੇ ਹਨ।
    ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਪੰਜਾਬ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿਚ ਕੰਮਕਾਜ਼ ਲਈ ਬੱਸਾਂ ਕਾਰਾਂ ਰਾਹੀਂ ਰੋਜ਼ਾਨਾ 50 ਹਜ਼ਾਰ ਯਾਤਰੀ ਚੰਡੀਗੜ੍ਹ ਜਾਂਦੇ ਹਨ। ਰੇਲਵੇ ਵੱਲੋਂ ਅਗਰ ਉਪਰੋਕਤ ਸ਼ਹਿਰਾਂ ਨੂੰ ਚੰਡੀਗੜ੍ਹ ਨਾਲ ਜੋੜਿਆ ਜਾਂਦਾ ਹੈ ਤਾਂ ਇਸ ਨਾਲ ਜਿਥੇ ਸੜਕਾਂ ’ਤੇ ਟੈ੍ਰਫਿਕ ਘਟੇਗਾ ਅਤੇ ਹਾਦਸਿਆਂ ਨੂੰ ਵੀ ਨਕੇਲ ਪਵੇਗੀ। ਪੰਜਾਬ ਸਰਕਾਰ ਨੂੰ 200 ਕਰੋੜ ਰੁਪਏ ਸਲਾਨਾ ਰੇਲ ਹੈਡ ਫੂਡ ਗਰੇਨਜ਼ ਅਤੇ ਖਾਦ ਦੀ ਢੋਆ ਢੋਆਈ ਦਾ ਫਾਸਲਾ ਘਟਣ ਨਾਲ ਬੱਚਤ ਹੋਵੇਗੀ ਅਤੇ ਰੇਲਵੇ ਨੂੰ ਬਾਘਾ ਪੁਰਾਣਾ ਰੇਲਵੇ ਸਟੇਸ਼ਨ ਤੋਂ ਗੁਡਜ ਫਰੇਟ ਅਤੇ ਮੁਸਾਫ਼ਿਰਾਂ ਤੋਂ 200 ਕਰੋੜ ਰੁਪਏ ਸਲਾਨਾ ਆਮਦਨ ਦਾ ਅਨੁਮਾਨ ਹੈ।
ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਨੇ ਸਾਲ 2017 ਵਿਚ ਕੋਟਕਪੂਰਾ ਤੋਂ ਮੋਗਾ ਨਵੀਂ ਰੇਲਵੇ ਪਾਉਣ ਲਈ ਸਰਵੇ ਕਰਵਾਇਆ ਸੀ ਜਿਸਦੀ ਸਰਵੇ ਰਿਪੋਰਟ 20 ਮਾਰਚ 2017 ਨੂੰ ਰੇਲਵੇ ਬੋਰਡ ਨੂੰ ਭੇਜੀ ਜਾ ਚੁੱਕੀ ਹੈ। ਰੇਲਵੇ ਬੋਰਡ ਨੇ ਇਹ ਫਾਇਲ ਵਿੱਤੀ ਮਨਜ਼ੂਰੀ ਲਈ ਆਪਣੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਸੀ। ਇਹ ਸਰਵੇ 51.5 ਕਿਲੋਮੀਟਰ ਲੰਬੀ ਰੇਲ ਲਾਈਨ ਜੋ ਕੋਟਕਪੂਰਾ ਤੋਂ ਸਿੰਧਵਾਂ ਰੇਲਵੇ ਸਟੇਸ਼ਨ ਤੱਕ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪਿੰਡ ਤੋਂ ਹੁੰਦੇ ਹੋਏ ਅੱਗੇ ਦੂਸਰਾ ਰੇਲਵੇ ਸਟੇਸ਼ਨ 13.8 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਔਲਖ ਅਤੇ ਇਸ ਤੋਂ ਅੱਗੇ 29.320 ਕਿਲੋਮੀਟਰ ’ਤੇ ਰੇਲਵੇ ਸਟੇਸ਼ਨ ਬਾਘਾ ਪੁਰਾਣਾ ਅਤੇ ਬਾਅਦ ਵਿਚ 38. 42 ਕਿਲੋਮੀਟਰ ਦੂਰੀ ’ਤੇ ਸਿੰਘਾਂਵਾਲਾ ਰੇਲਵੇ ਸਟੇਸ਼ਨ, ਜਦਕਿ 47.42 ਕਿਲੋਮੀਟਰ ਦੂਰੀ ’ਤੇ ਮੋਗਾ ਰੇਲਵੇ ਸਟੇਸ਼ਨ ਨਾਲ ਜੁੜੇਗੀ। ਸਿੰਧਵਾਂ ਰੇਲਵੇ ਸਟੇਸ਼ਨ ਤੋਂ ਮੋਗਾ ਰੇਲਵੇ ਸਟੇਸ਼ਨ ਤੱਕ 45 ਕਿਲੋਮੀਟਰ ਰੇਲਵੇ ਲਾਈਨ ਪਾਉਣ ’ਤੇ 13.6931 ਕਰੋੜ ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ 650 ਕਰੋੜ ਰੁਪਏ ਖਰਚ ਆਉਣਗੇ।
ਜੇਕਰ ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਆਪਸੀ ਸਹਿਮਤੀ ਨਾਲ ਕੋਟਕਪੂਰਾ- ਮੋਗਾ ਰੇਲਵੇ ਲਾਈਨ ਪਾਉਂਦੀ ਹੈ ਤਾਂ ਜ਼ਿਲਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਕੋਟਕਪੂਰਾ, ਜੈਤੋ ਦੇ ਲੋਕ ਮੋਗਾ, ਲੁਧਿਆਣਾ, ਚੰਡੀਗੜ੍ਹ ਦੇ ਸ਼ਹਿਰਾਂ ਨਾਲ ਜੁੜ ਜਾਣਗੇ।
ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਰੇਲਵੇ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਸ ਪ੍ਰੋਜੈਕਟ ਨੂੰ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਅਧਾਰ ’ਤੇ ਪੂਰਾ ਕਰਨ ਦੀ ਮੰਗ ਕੀਤੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਗਰੁੱਪ ਦਾ ਵਫ਼ਦ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਸਕੱਤਰ ਸੁਦਰਸ਼ਨ ਸਿਡਾਨਾ, ਸੰਗਠਨ ਸਕੱਤਰ ਜਸਵੰਤ ਸਿੰਘ ਬਰਾੜ, ਵਿੱਤ ਸਕੱਤਰ ਸੁਭਾਸ਼ ਚਗਤੀ, ਪ੍ਰੈਸ ਸਕੱਤਰ ਕਾਲਾ ਸਿੰਘ ਬੇਦੀ ਜਲਦ ਹੀ ਰੇਲ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇਗਾ।
Total Views: 88 ,
Real Estate