97 ਸਾਲ ਦੀ ਉਮਰ ‘ਚ ਸਰਕਾਰੀ ਤੰਤਰ ਖਿ਼ਲਾਫ ਜਿੱਤੀ ਪੈਨਸ਼ਨ ਦੀ ਲੜਾਈ

ਸਰਕਾਰੀ ਤੰਤਰ ਦੇ ਸਾਹਮਣੇ ਕਈ ਵਾਰ ਚੰਗੇ-ਚੰਗੇ ਲੋਕ ਗੋਡੇ ਟੇਕ ਦਿੰਦੇ ਹਨ, ਪਰ ਦੁਸ਼ਮਣਾਂ ਦੇ ਹਰਾਉਣ ਵਾਲੇ ਇੱਕ ਜਵਾਨ ਨੇ ਆਤਮ-ਵਿਸ਼ਵਾਸ ਦੇ ਭਰੋਸੇ 97 ਸਾਲ ਦੀ ਉਮਰ ‘ਚ ਆਪਣੇ ਅਧਿਕਾਰਾਂ ਦੀ ਜੰਗ ਜਿੱਤ ਲਈ । ਰਾਜਸਥਾਨ ਦੇ ਝੁੰਝਨੂ ਦੇ 97 ਸਾਲਾ ਸੈਨਿਕ ਬਲਵੰਤ ਸਿੰਘ ਨੇ ਦਹਾਕਿਆਂ ਤੱਕ ਸਿਸਟਮ ਨਾਲ ਲੜਾਈ ਲੜੀ ਅਤੇ ਅੰਤ ‘ਚ ਉਸ ਦੀ ਜਿੱਤ ਵੀ ਹੋਈ । ਮਿਲਟਰੀ ਟਿ੍ਬਿਊਨਲ ਨੇ ਉਸ ਨੂੰ ਵਿਕਲਾਂਗਤਾ ਪੈਨਸ਼ਨ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ।
ਉਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣਾ ਇੱਕ ਪੈਰ ਗੁਆ ਦਿੱਤਾ ਸੀ । ਟਾਇਮਜ਼ ਆਫ਼ ਇੰਡੀਆ ਮੁਤਾਬਿਕ ਉਹ ਇਟਲੀ ‘ਚ ਧੂਰੀ ਸ਼ਕਤੀਆਂ ਖਿਲਾਫ਼ ਯੁੱਧ ਲੜ ਰਿਹਾ ਸੀ । ਉਸ ਸਮੇਂ ਇੱਕ ਬਾਰੂਦੀ ਸੁਰੰਗ ‘ਚ ਹੋਏ ਧਮਾਕੇ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ । ਇਸ ਤੋਂ ਬਾਅਦ ਉਸ ਨੂੰ ਦੋ ਸਾਲ ਲਈ ਫੌਜ ਤੋਂ ਬਾਹਰ ਕਰ ਦਿੱਤਾ ਗਿਆ । ਭਾਰਤ ਵਾਪਸ ਆਉਣ ਤੋਂ ਬਾਅਦ ਉਸ ਦਾ ਟਰਾਂਸਫਰ ਪੰਜਾਬ ਰੈਜੀਮੈਂਟ ਤੋਂ ਰਾਜਪੁਤਾਨਾ ਰਾਇਫ਼ਲ ‘ਚ ਕਰ ਦਿੱਤਾ ਗਿਆ । ਇਸ ਤੋਂ ਬਾਅਦ ਉਸ ਨੇ ਬੁਨਿਆਦੀ ਪੈਨਸ਼ਨ ਦੇ ਨਾਲ ਸੇਵਾ ਛੱਡ ਦਿੱਤੀ । 1972 ‘ਚ ਸਰਕਾਰ ਇੱਕ ਯੋਜਨਾ ਲੈ ਕੇ ਆਈ, ਜਿਸ ਤਹਿਤ ਉਨ੍ਹਾ ਫੌਜੀਆਂ ਨੂੰ ਆਖਰੀ ਵੇਤਨ ਦੇ ਬਰਾਬਰ ਪੈਨਸ਼ਨ ਦਿੱਤੀ ਜਾਣੀ ਸੀ । ਇਹ ਪੈਨਸ਼ਨ ਉਨ੍ਹਾਂ ਫੌਜੀਆਂ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਜ਼ਖ਼ਮੀ ਹੋਣ ਕਾਰਨ ਨੌਕਰੀ ਛੱਡਣੀ ਪਈ ਸੀ । ਹਾਲਾਂਕਿ ਇਸ ਯੋਜਨਾ ਨਾਲ ਉਨ੍ਹਾਂ ਫੌਜੀਆਂ ਨੂੰ ਬਾਹਰ ਰੱਖਿਆ ਗਿਆ, ਜਿਨ੍ਹਾਂ ਨੇ ਪਹਿਲਾਂ ਜਾਂ ਦੂਜੇ ਵਿਸ਼ਵ ਯੁੱਧ ‘ਚ ਲੜਾਈ ਲੜੀ ਸੀ । ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ‘ਚ 25 ਲੱਖ ਤੋਂ ਜ਼ਿਆਦਾ ਭਾਰਤੀ ਸ਼ਾਮਲ ਹੋਏ ਸਨ ।
ਦਿੱਲੀ ਦੀ ਆਰਮਡ ਫੋਰਸਿਜ਼ ਟਿ੍ਬਿਊਨਲ ਬੈਂਚ ਨੇ ਜੈਪੁਰ ਯੂਨਿਟ ਤੋਂ ਕੇਸ ਲੈ ਕੇ ਅਹਿਮ ਫੈਸਲਾ ਸੁਣਾਇਆ । ਇਸ ਤੋਂ ਪਹਿਲਾਂ ਜੈਪੁਰ ਦੀ ਬੈਂਚ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ । ਚੇਨਈ ਦੇ ਪ੍ਰਸ਼ਾਸਨਿਕ ਮੈਂਬਰ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਪੂਰੀ ਪੈਨਸ਼ਨ ਦਿੱਤੀ ਜਾਵੇਗੀ, ਨਾਲ ਹੀ 2008 ਤੋਂ ਏਰੀਅਰ ਦਿੱਤਾ ਜਾਵੇਗਾ । ਸਿੰਘ ਦੇ ਵਕੀਲ ਰਿਟਾਇਰਡ ਕਰਨਲ ਐੱਸ ਬੀ ਸਿੰਘ ਨੇ ਕਿਹਾ ਕਿ ਫੌਜੀਆਂ ਦੇ ਪਰਵਾਰ ਹੁਣ ਬਹੁਤ ਖੁਸ਼ ਹਨ । ਬਲਵੰਤ ਸਿੰਘ ਦੀ ਵਿਕਲਾਂਗਤਾ 100 ਫੀਸਦੀ ਹੈ, ਕਿਉਂਕਿ ਉਸ ਦਾ ਪੂਰਾ ਪੈਰ ਹੀ ਕੱਟ ਦਿੱਤਾ ਗਿਆ ਸੀ । ਬਲਵੰਤ ਸਿੰਘ ਆਜ਼ਾਦੀ ਤੋਂ ਪਹਿਲਾਂ ਤਿੰਨ ਸਾਲ, ਦੋ ਮਹੀਨੇ ਅਤੇ 16 ਦਿਨ ਤੱਕ ਫੌਜ ‘ਚ ਰਹੇ । ਇਸ ਦੌਰਾਨ ਉਸ ਦਾ ਪੈਰ ਕੱਟ ਦਿੱਤਾ ਗਿਆ ਸੀ । ਉਸ ਦੇ ਪੁੱਤਰ ਸੁਭਾਸ਼ ਨੇ ਕਿਹਾ ਕਿ ਟਿ੍ਬਿਊਨਲ ਦੇ ਫੈਸਲੇ ਤੋਂ ਉਹ ਖੁਸ਼ ਹਨ ।

Total Views: 141 ,
Real Estate