ਕੈਪਟਨ ਨੇ ਕੀਤੀ ਕਾਂਗਰਸ ਛੱਡਣ ਦੀ ਤਿਆਰੀ

ਕਾਂਗਰਸੀ ਵਿਧਾਇਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਹੁਣ ਕਾਂਗਰਸ ਵਿਚ ਵੀ ਨਹੀਂ ਰਹਿਣਗੇ। ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਕਾਂਗਰਸ ਛੱਡਣ ਵਾਲੇ ਹਨ।ਉਹਨਾਂ ਕਿਹਾ ਕਿ ਹੋਰ ਬੇਇੱਜ਼ਤੀ ਨਹੀਂ ਸਹਿ ਹੁੰਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 50 ਸਾਲਾਂ ਬਾਅਦ ਮੇਰੀ ਭਰੋਸੇਯੋਗਤਾ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਮੈਂ ਇਹ ਸਹਿ ਨਹੀਂ ਸਕਦਾ।
ਬੀਤੇ ਕੱਲ੍ਹ ਕੈਪਟਨ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਸੀ।

Total Views: 150 ,
Real Estate